Gurudwara Raja Sahib Ji, Jhingran

Gurudwara Raja Sahib Ji, Ballowal

Gurudwara Raja Sahib Ji, Baba Jawahar Singh Ji, Gobind pur

Gurudwara Raja Sahib Ji, Goslan

Gurudwara Raja Sahib Ji, Mazara Nau Abad

Gurudwara Raja Sahib Ji, Mazara Nau Abad

Gurudwara Raja Sahib Ji, Rehpa

Mela Mazara Raja Sahib Ji

Join us at Facebook

Watch LIVE !


News - Upcoming Mela


17/09/2014
6-09-2014
Watch LIVE MELA from
Dhan Dhan Shri Nabh
Kawal Raja Sahib Ji MELA
VPO. Gosala
 17, 18,19, 20 sep 2014
For more info call at
+91-99151-15545
+91-97797-77903
+91-93578-11524
Watch LIVE MELA from
Dhan Dhan Shri Nabh
Kawal Raja Sahib Ji MELA
VPO. REHPA
 13 NIGHT KIRTAN DARBAAR ,
14 NIGHT ,15 NAGAR KIRTAN ,
BHOG SHRI AKHAND PATH &
 STAGE PROGRAM 16 SEP 2014
For more info call at
+91-99151-15545
+91-97797-77903
+91-93578-11524


backnext

ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ 

ਰਾਜਿਆਂ ਦੇ ਮਹਾਰਾਜ ਪੂਰਨ ਬ੍ਰਹਮ ਗਿਆਨੀ, ਨੂਰਾਨੀ ਸ਼ਖਸ਼ੀਅਤ,
ਖੁਦਾ ਦੀ ਜੋਤ ਸ੍ਰੀ ਨਾਭ ਕੰਵਲ ਰਾਜਾ ਸਹਿਬ ਜੀ
"ਆਪ ਨਰਾਇਣ ਕਲਾ ਧਾਰਿ ਜਗ ਮੁਹਿ ਪ੍ਰਵਰਿਓ"

 


ਜਦੋ ਵੀ ਧਰਤੀ ਤੇ ਅਗਿਅਨਤਾ ਦਾ ਪਸਾਰਾ ਪਸਰਿਆ, ਲੋਕਾਂ ਵਲੋਂ ਧਰਮ ਤੋ ਕਿਨਾਰਾ ਤੇ ਦੂਸਰਿਆਂ ਦਾ ਹੱਕ ਖੋਹਣ ਦੇ ਯਤਨ ਕਰਨ ਜਿਹੇ ਕੁਕਰਮ ਵੱਧਣ ਲੱਗਦੇ ਹਨ ਤਾਂ ਪ੍ਰਮਾਤਮਾ ਨੂੰ ਆਪ ਕਿਸੇ ਜੋਤ ਵਿੱਚ ਰੂਪਮਾਨ ਹੋ ਕੇ ਸੰਸਾਰ ਤੇ ਆਉਣਾ ਪੈਂਦਾ ਹੈ । ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਖੁਦ ਖੁਦਾ ਦੀ ਜੋਤ ਸਨ ਤੇ ਇਲਾਹੀ ਨੂਰ ਦਾ ਡੁੱਲ ਡੁੱਲ ਪੈਂਦਾ ਵਗਦਾ (ਚਸ਼ਮਾ) ਦਰਿਆ ਸਨ । ਇਸ ਮਹਾਨ ਰੱਬੀ ਜੋਤ ਨੇ ਦੁਨੀਆਂ ਤੇ ਸੰਨ 1862 ਈਸਵੀ ਨੂੰ ਨਾਨਕੇ ਪਿੰਡ ਬੱਲੋਵਾਲ ਜਿਲ੍ਹਾ ਜਲੰਧਰ (ਹੁਣ ਨਵਾਂ ਸ਼ਹਿਰ) ਵਿਖੇ ਅਵਤਾਰ ਧਾਰਿਆ ।ਪਿਤਾ ਮੰਗਲ ਦਾਸ ਜੀ ਦੇ ਗ੍ਰਹਿ ਮਾਤਾ ਸਾਹਿਬ ਦੇਈ ਜੀ ਦੀ ਪਵਿੱਤਰ ਕੁੱਖ ਨੂੰ ਭਾਗ ਲਗਾਉਣ ਵਾਲੇ ਨਾਭ ਕੰਵਲ ਰਾਜਾ ਸਾਹਿਬ ਜੀ ਜਨਮ ਤੋ ਹੀ ਇੱਕ ਅਨੋਖੇ ਬਾਲਕ ਦੇ ਰੂਪ ਵਿੱਚ ਪ੍ਰਗਟ ਹੋਏ ਜਿਨਾਂ ਦੇ ਦਰਸ਼ਨ ਕਰਕੇ ਉਮਰੀ ਦਾਈ ਨਿਹਾਲ ਹੋ ਗਈ ਤੇ ਖੀਵੀ ਹੋ ਕੇ ਮਹਾਰਾਜ ਦੇ ਨੂਰਾਨੀ ਝਲਕਾਰੇ ਬਾਰੇ ਲੋਕਾਂ ਨੂੰ ਦੱਸਣ ਲੱਗੀ । ਨਾਨਾ ਖਜਾਨਾ ਜੀ ਨੇ ਖੁਸ਼ੀ ਵਿੱਚ ਮਠਿਆਈ ਵੰਡਣੀ ਸ਼ੁਰੂ ਕਰ ਦਿੱਤੀ । ਜੱਦੀ ਪਿੰਡ ਮੰਨਨਹਾਣਾ ਜਿਲ੍ਹਾ ਹੁਸ਼ਿਆਰਪੁਰ ਵਿੱਖੇ ਜਦੋ ਆਪ ਜੀ ਦੇ ਅਵਤਾਰ ਧਾਰਨ ਦੀ ਖਬਰ ਮਿਲੀ ਤਾਂ ਪੜਦਾਦਾ ਨੌਧਾ ਸਿੰਘ ਜੀ ਦੇ ਹੁਕਮ ਅਨੁਸਾਰ ਦਾਦਾ ਭੋਲਾ ਜੀ ਨੇ ਕੰਗਰੋੜ ਪਿੰਡ ਵਿੱਖੇ 25 ਘੁਮਾਂ ਜਮੀਨ ਦਾਨ ਵਜੋ ਦੇ ਦਿੱਤੀ ਬੇਅੰਤ ਖੁਸ਼ੀਆਂ ਹੋਈਆਂ, ਰਾਹਗੀਰਾਂ ਦੇ ਪਾਣੀ ਪੀਣ ਲਈ ਖੁਹੀਆਂ ਲਗਵਾਈਆਂ ਗਈਆਂ । ਭਗਵਾਨ ਦਾ ਰੂਪ ਹੋਣ ਕਰਕੇ ਨਾਮ ਵੀ ਭਗਵਾਨ ਦਾਸ ਰੱਖਿਆ ਗਿਆ ।ਆਪ ਜੀ ਨੂੰ ਭੂਆ ਅਤਰੀ ਦੇ ਪਿੰਡ ਮੂਸਾਪੁਰ ਮੌਲਵੀ ਮਾਸਟਰ ਸ਼ਾਹਦੀਨ ਕੋਲ ਪੜ੍ਹਨ ਪਾਇਆ, ਤੀਖਣ ਬੁੱਧੀ ਦੇ ਮਾਲਕ ਭਗਵਾਨ ਦਾਸ ਤੋ ਮੌਲਵੀ ਬੜਾ ਪ੍ਰਭਾਵਿਤ ਹੋਇਆ ਤੇ ਉਹਨਾਂ ਥੋੜੇ ਹੀ ਸਮੇਂ ਵਿੱਚ ਫਾਰਸੀ, ਅੰਗਰੇਜੀ, ਉਰਦੂ, ਪੰਜਾਬੀ, ਹਿੰਦੀ,ਨਾਗਰੀ ਤੇ ਅਰਬੀ ਵਿੱਚ ਮੁਹਾਰਿਤ ਹਾਸਿਲ ਕਰ ਲਈ । ਤੇਰਾਂ ਸਾਲ ਦੀ ਉਮਰ ਵਿੱਚ ਪੜ੍ਹਾਈ ਪੂਰੀ ਕਰਕੇ ਆਪ ਜੀ ਸਾਧੂ ਬਿਰਤੀ ਵਾਲੇ ਜਾਪਦੇ ਸਨ । ਬਹੁਤ ਹੀ ਸੁੰਦਰ ਤੇ ਵਿਲੱਖਣ ਖਿੱਚ ਪਾਉਣ ਵਾਲੇ ਮਹਾਂਪੁਰਸ਼ ਰਾਜਿਆਂ ਦੇ ਵੀ ਮਹਾਰਾਜੇ ਜਾਪਦੇ । ਸਿਰ ਤੇ ਸੋਨੇ ਰੰਗੀਆਂ ਜਟਾਵਾਂ, ਕੁੰਦਨ ਵਰਗੀ ਦੇਹ ਹਰ ਇੱਕ ਨੂੰ ਮੋਹ ਲੈਦੀਆਂ ਸਨ । ਜੱਦੀ ਜਗੀਰਾਂ ਤੇ ਨੰਬਰਦਾਰੀਆ ਤੋਂ ਪਾਸਾ ਵੱਟਦਿਆ ਸਾਧੂ ਸੰਤਾਂ ਦਾ ਸੰਗ ਕਰਨ ਲੱਗੇ । ਇਸੇ ਦੌਰਾਨ ਮਹਾਰਾਜ ਰਾਜਾ ਸਾਹਿਬ ਜੀ ਦਾ ਭਾਈ ਜਵਾਹਰ ਸਿੰਘ ਨਾਲ ਮਿਲਾਪ ਹੋਇਆ ਤੇ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਗੁਰੂ ਧਾਰਨ ਕੀਤਾ ਅਤੇ ਬਹੁਤ ਸਾਲ ਝਿੰਗੜਾਂ ਵਿਖੇ ਰਹੇ ਜਿਥੇ "ਭਗਵਾਨ ਵਿਲਾਸ" ਗ੍ਰੰਥ ਦੀ ਰਚਨਾ ਕੀਤੀ।ਜਿਸ ਵਿੱਚ ਮਹਾਰਾਜ ਜੀ ਨੇ ਆਪਣੇ ਆਪ ਨੂੰ ਮਰਜੀ ਦੇ ਮਾਲਕ ਮੌਜ ਦਿਲ ਦਰਵੇਸ਼ ਲਿਖਿਆ। ਜਦੋ ਰਾਜਾ ਸਾਹਿਬ ਜੀ ਦਾ ਮੇਲ ਮਸਤ ਪਟਿਆਲੇ ਵਾਲੇ ਬਾਬਾ ਸਾਹਿਬ ਦਾਸ ਜੀ ਨਾਲ ਹੋਇਆ ਤੇ ਮਸਤਾਂ ਨੇ ਸੇਵਕਾਂ ਨੂੰ ਫੁਰਮਾਨ ਜਾਰੀ ਕੀਤਾ ਕਿ ਬਾਬਾ ਭਗਵਾਨ ਦਾਸ ਜੀ ਨੂੰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਕਹਿ ਕਿ ਬੁਲਾਇਆ ਜਾਵੇ ।ਆਪ ਜੀ ਦੇ ਨੂਰਾਨੀ ਚਿਹਰੇ ਅਤੇ ਸੁੰਦਰਤਾ ਤੋਂ ਪ੍ਰਭਾਵਿਤ ਹੋ ਕੇ ਕਈ ਸਾਧੂ ਮੰਡਲੀਆਂ ਨੇ ਆਪ ਜੀ ਨੂੰ ਆਪਣੀ ਮੰਡਲੀ ਵਿੱਚ ਰਲਾਉਣਾ ਚਾਹਿਆ ਪਰੰਤੂ ਮੌਜ ਦਿਲ ਦਰਵੇਸ਼ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਪਿੰਡ ਮਜਾਰਾ ਨੌ ਅਬਾਦ , ਝਿੰਗੜਾਂ, ਰਸੂਲਪੁਰ, ਰਹਿਪਾ , ਗੁਣਾਚੌਰ, ਆਦਿ ਵਿੱਚ ਹੀ ਜਿਆਦਾਤਰ ਵਿਚਰਦੇ ਰਹੇ। ਆਪ ਜੀ ਦੇ ਨਾਮ ਦੀ ਯਸ਼ਕੀਰਤੀ ਇਤਨੀ ਜਿਆਦਾ ਫੈਲ ਗਈ ਕਿ ਹਰਿਦੁਆਰ ਗੰਗਾ ਤੀਕ ਤੋਂ ਵੀ ਸਾਧੂ ਦਰਸ਼ਨਾਂ ਦੀ ਤਾਂਘ ਲੈ ਕੇ ਪੁੱਜਦੇ ਤੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਉਨ੍ਹਾਂ ਨੂੰ ਦਰਸ਼ਨਾਂ ਦੇ ਨਾਲ ਨਾਲ ਇਲਾਹੀ ਬੋਲਾਂ ਨਾਲ ਸਰਸ਼ਾਰ ਕਰਦੇ । ਆਪ ਜੀ ਉੱਚ ਕੋਟੀ ਦੇ ਵਿਦਵਾਨ ਸਨ ਜਿਸ ਦਾ ਪ੍ਰਗਟਾਵਾ ਆਪ ਵਲੋਂ ਰਚਿਤ ਪਵਿੱਤਰ ਗ੍ਰੰਥ " ਭਗਵਾਨ ਬਿਲਾਸ" ਤੋਂ ਹੁੰਦਾ ਹੈ ਜਿਸ ਵਿੱਚ ਜੀਵਨ ਦੇ ਹਰੇਕ ਪੜਾਅ ਦਾ ਵਰਣਨ ਤੇ ਪ੍ਰਭੂ ਦੇ ਨਾਮ ਰੰਗ ਵਿਚ ਮਨ ਰੰਗ ਕੇ ਜੀਵਨ ਸਫਲ ਬਣਾਉਣ ਦੀ ਪ੍ਰੇਰਨਾ ਮਿਲਦੀ ਹੈ। ਅਣਗਿਣਤ ਜੀਵਾਂ ਦਾ ਉਧਾਰ ਕਰਦੇ 15 ਭਾਦਰੋਂ ਵੀਰਵਾਰ ਸੰਨ 1940 ਨੂੰ ਮਜਾਰੇ ਪਿੰਡ ਮਾਤਾ ਜੱਸੀ ਦੇ ਘਰ ਅੰਮ੍ਰਿਤ ਵੇਲੇ 'ਜਿਉਂ ਜਲ ਮਹਿ ਜਲੁ ਆਏ ਖਟਾਨਾ'॥ 'ਤਿਉ ਜੋਤੀ ਸੰਗਿ ਜੋਤਿ ਸਮਾਨਾ'॥ਦੇ ਮਹਾਂਵਾਕ ਅਨੁਸਾਰ ਪ੍ਰਮਾਤਮਾ ਵਿੱਚ ਵਿਲੀਨ ਹੋ ਗਏ । ਦਰਸ਼ਨ ਦੇ ਕੇ ਨਿਹਾਲ ਕਰਨ ਵਾਲੇ ਮਹਾਰਾਜ ਜੀ ਦੀ ਕੋਈ ਦੁਨਿਆਵੀ ਤਸਵੀਰ ਨਹੀ ਬਣਾ ਸਕਿਆ ।।