HTML marquee Tag

DHAN DHAN SHRI NABH KAWAL RAJA SAHIB JI

 ਧੰਨ ਧੰਨ ਬਾਬਾ ਜਵਾਹਰ ਸਿੰਘ ਜੀ ਝਿੰਗੜਾਂ ਵਾਲੇ ਭਾਈ ਜਵਾਹਰ ਸਿੰਘ ਜੀ ਪਿੰਡ ਝਿੰਗੜਾਂ ਦੇ ਵਸਨੀਕ ਸਨ ਤੇ ਗ੍ਰਹਿਸਥੀ ਜੀਵਨ ਬਤੀਤ ਕਰਦੇ ਹੋਏ ਲੁਹਾਰਾ ਕੰਮ ਕਰਦੇ ਤੇ ਸੱਚੇ ਪ੍ਰਭੂ ਭਗਤ ਸਨ। ਆਪ ਜੀ ਦੀ ਰੂਹਾਨੀ ਚਿਹਰੇ ਵਾਲੀ ਸ਼ਖਸ਼ੀਅਤ ਵੇਖਣ ਵਾਲਿਆਂ ਦੇ ਮਨਾਂ ਤੇ ਡੂੰਘਾ ਪ੍ਰਭਾਵ ਪਾਉਂਦੀ ਸੀ ਤੇ ਹਰ ਕੋਈ ਆਪ ਜੀ ਦੀ ਸਾਦਗੀ ਅਤੇ ਨਿਮਰਤਾ ਕਾਰਣ ਸਤਿਕਾਰ ਕਰਦਾ ਸੀ। ਕਈ ਰੋਗੀ ਆਪ ਜੀ ਦੇ ਚਿਹਰੇ ਦੇ ਦਰਸ਼ਨ ਕਰਕੇ ਹੀ ਠੀਕ ਹੋ ਜਾਂਦੇ ਸਨ ਤੇ ਆਪ ਜੀ ਨੂੰ ਭਾਈ ਜੀ ਆਖ ਕੇ ਸਤਿਕਾਰ ਦਿੱਤਾ ਜਾਂਦਾ ਸੀ। ਆਪ ਜੀ ਨੂੰ ਪਿੰਡ ਦੀ ਇੱਕ ਔਰਤ ਪਾਸੋਂ ਲਾਲਾ ਹਮੀਰ ਚੰਦ ਜੀ ਬਾਰੇ ਪਤਾ ਚੱਲਿਆ ਤਾਂ ਦਿਲ ਨੂੰ ਦਰਸ਼ਨਾਂ ਦੀ ਤਾਂਘ ਹੋਈ ਤੇ ਆਪ ਹਨ੍ਹੇਰੀ ਸ਼ੂਕਦੀ ਰਾਤ ਵਿੱਚ ਝੰਡੀ ਪੀਰ (ਪਿੰਡ ਕਡਿਆਣੇ) ਨਜਦੀਕ ਫਿਲੌਰ ਨੂੰ ਪੈਦਲ ਚਲ ਪਏ ।ਦੋ ਦਿਨ ਲਗਾਤਾਰ ਦਰਸ਼ਨ ਨਾ ਹੋਏ, ਮਨ ਬੜਾ ਵਿਆਕੁਲ ਹੋਇਆ।ਦਿਨ ਨੂੰ ਲੁਹਾਰਾ ਕੰਮ ਕਰਦੇ ਸਨ ਤੇ ਰਾਤ ਨੂੰ ਫਿਰ ਇਸ਼ਟ ਨੂੰ ਸਿਜਦਾ ਕਰਨ ਜਦੋਂ ਤੀਸਰੀ ਵਾਰ ਗਏ ਤਾਂ ਅੱਗੋਂ ਹਮੀਰ ਚੰਦ ਜੀ ਦੇ ਦਰਸ਼ਨ ਹੋਏ ਤਾਂ ਉਨ੍ਹਾਂ ਦੇ ਚਰਨਾਂ ਦੇ ਸਿਰ ਰੱਖਕੇ ਹੰਝੂਆਂ ਨਾਲ ਚਰਨ ਧੋ ਦਿੱਤੇ।ਮਨ ਨਿਰਮਲ ਹੋ ਗਿਆ ਤੇ ਮਨ ਵਿੱਚ ਅਗੰਮੀ ਗਿਆਨ ਦਾ ਅਹਿਸਾਸ ਹੋ ਗਿਆ। ਇਸ ਤਰ੍ਹਾਂ ਭਾਈ ਜਵਾਹਰ ਸਿੰਘ ਲਗਾ ਤਾਰ ਅੱਠ ਸਾਲ ਝੰਡੀ ਪੀਰ ਲਾਲਾ ਵਲੀ ਜੀ ਦੇ ਦਰਸ਼ਨ ਕਰਨ ਅਤੇ ਪ੍ਰਸ਼ਾਦਾ ਲੈ ਕੇ ਜਾਂਦੇ ਰਹੇ। ਇਕ ਦਿਨ ਜੋਰਦਾਰ ਮੀਂਹ ਹਨੇਰੀ ਵਿਚ ਵੀ ਭਾਈ ਜਵਾਹਰ ਸਿੰਘ ਜੀ ਲਾਲਾ ਵਲੀ ਜੀ ਦੇ ਦਰਸ਼ਨ ਕਰਨ ਅਤੇ ਪ੍ਰਸ਼ਾਦਾ ਲੈ ਕੇ ਗਏ ਤਾਂ ਲਾਲਾ ਵਲੀ ਜੀ ਭਾਈ ਜਵਾਹਰ ਸਿੰਘ ਜੀ ਨੂੰ ਦੇਖ ਕਿ ਬਹੁਤ ਖੁਸ਼ ਹੋਏ ਅਤੇ ਭਾਈ ਜਵਾਹਰ ਸਿੰਘ ਨੂੰ ਹੁਕਮ ਕੀਤਾ ਕਿ ਮੰਗ ਲੈ ਜੋ ਮੰਗਣਾਂ ਹੈ, ਤਾਂ ਭਾਈ ਜਵਾਹਰ ਸਿੰਘ ਜੀ ਆਖਿਆ ਮਹਾਂਰਾਜ ਆਉਣ ਜਾਣ ਦੀ ਤੰਗੀ ਹੈ ਮੇਰੇ ਨਾਲ ਝਿੰਗੜਾਂ ਨੂੰ ਚਲ ਪਾਉ ਤਾਂ ਲਾਲਾ ਵਲੀ ਜੀ ਨੇ ਖੁਸ਼ ਹੋ ਕਿ ਆਖਿਆ ਅਸੀ ਤੁਹਨੂੰ ਬਚਨ ਦੇ ਦਿਤਾ ਹੈ ।ਭਾਈ ਜਵਾਹਰ ਸਿੰਘ ਹੁਣ ਆਪ ਨੂੰ ਰੋਜਾਨਾਂ ਨਹੀਂ ਆਉਣਾ ਪਵੇਗਾ ।ਭਾਈ ਜਵਾਹਰ ਸਿੰਘ ਜੀ ਨੇ ਪ੍ਰੇਮ ਦੀਆਂ ਡੋਰਾਂ ਨਾਲ ਲਾਲਾ ਬਲੀ ਜੀ ਸੰਗਤਾਂ ਨੂੰ ਨਾਲ ਲੈ ਕੇ ਪਿੰਡ ਝਿੰਗੜ੍ਹੀ ਆਏ ਅਤੇ ਇੱਥੇ ਹੀ ਰਹਿਣ ਲੱਗ ਪਏ। ਇਕ ਵਾਰ ਲਾਲਾ ਵਲੀ ਜੀ ਨੇ ਭਾਈ ਜਵਾਹਰ ਸਿੰਘ ਜੀ ਨੂੰ ਆਖਿਆ ਕੇ ਸਾਡੇ ਪ੍ਰਲੋਕ ਸੁਧਾਰਨ ਤੋਂ ਬਾਅਦ ਵਿਚ ਇਕ ਅਨੋਖਾ ਸਾਧੂ ਆਪ ਪਾਸ ਆਵੇਗਾ ਉਸ ਨੂੰ ਸਾਡੀ ਮਲਕੀਅਤ ਦੀਆਂ ਚਾਬੀਆਂ ਬਖਸ਼ਿਸ਼ ਕਰ ਦੇਣਾ ਤਾਂ ਜੋ ਸਾਰੀ ਸੰਗਤ ਦਾ ਭਲਾ ਹੋ ਸਕੇ । ਇਹ ਇਸ਼ਾਰਾ ਹਜੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਵਲ ਸੀ । ਇੱਕ ਵਾਰ ਝਿੰਗੜ੍ਹਾਂ ਵਿੱਚ ਭਾਈ ਜਵਾਹਰ ਸਿੰਘ ਜੀ ਦਾ ਸੰਤ ਗੰਗਾ ਦਾਸ ਦੀ ਮੰਡਲੀ ਵਿੱਚ ਭਗਵਾਨ ਦਾਸ ਜੀ (ਹਜੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ) ਨਾਲ ਮੇਲ ਹੋਇਆ। 14 ਸਾਲ ਦੀ ਉਮਰ ਦਾ ਅਨੋਖਾ ਸਾਧੂ ਵੇਖ ਕੇ ਆਪ ਜੀ ਦੇ ਮਨ ਵਿੱਚ ਉਨ੍ਹਾਂ ਦੇ ਮਹਾਨ ਤੱਪਸਵੀ ਤੇ ਭਗਵਾਨ ਸਰੂਪ ਦਾ ਅਹਿਸਾਸ ਜਾਗਿਆ। ਆਪ ਜੀ ਨੇ ਰਾਜਾ ਸਾਹਿਬ ਜੀ ਨੂੰ ਕਲਾਵੇ ਵਿੱਚ ਲੈ ਕੇ ਪਿਆਰ ਸਹਿਤ ਆਸਣ ਤੇ ਬਿਠਾਇਆ ਤੇ ਬਚਨ ਕੀਤਾ ਕਿ ਤੁਹਾਡੀ ਮਲਕੀਅਤ ਇਹ ਹੈ। ਕਿ ਤੁਸੀਂ ਇੰਨਾਂ ਸਾਧੂਆਂ ਤੋਂ ਦੂਰ ਰਹਿ ਕੇ ਨਾਮ ਸਿਮਰਣ ਦਾ ਪ੍ਰਵਾਹ ਚਲਾਓ ਤੇ ਦੁਖੀਆਂ ਦੇ ਦੁਖ ਦੂਰ ਕਰੋ,ਸੇਵਕਾਂ ਨੂੰ ਦਰਸ਼ਨ ਦੇ ਕੇ ਤਪਦੇ ਹਿਰਦੇ ਸ਼ਾਤ ਕਰੋ। ਪ੍ਰੰਤੂ ਗੰਗਾ ਦਾਸ ਦੀ ਮੰਡਲੀ ਦੀ ਸ਼ਾਨ ਸੁੰਦਰ ਬਾਲਕ (ਹਜੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ) ਨਾਲ ਹੀ ਸੋਂਹਦੀ ਸੀ। ਉਹ ਕਿਸੇ ਵੀ ਕੀਮਤ ਤੇ ਇਸ ਅਨੋਖੇ ਬਾਲਕ ਨੂੰ ਵਿਸਾਰਨਾ ਨਹੀਂ ਸੀ ਚਾਹੁੰਦੇ। ਪਰੰਤੂ ਇਲਾਹੀ ਜੋਤ ਸਰੂਪ ਰੂਹਾਂ ਆਪਣੇ ਸੰਸਾਰ ਤੇ ਆਉਣ ਦੇ ਕਾਰਜਾਂ ਭਾਵ ਪ੍ਰਮਾਤਮਾ ਦਾ ਨਾਮ ਜਪਾਉਣਾ ਤੇ ਦੁਖੀਆਂ ਦੇ ਦੁੱਖ ਦੂਰ ਕਰਨੇ ਇੱਕੋ ਇੱਕ ਮਨੋਰਥ ਮੰਨਦੇ ਹਨ। ਭਾਈ ਜਵਾਹਰ ਸਿੰਘ ਜੀ ਦਾ ਪਿੰਡ ਗੋਬਿੰਦਪੁਰ ਵੀ ਆਉਣਾ ਜਾਣਾ ਰਹਿੰਦਾ ਸੀ। ਉੱਥੇ ਵੀ ਆਪ ਜੀ ਦੇ ਕਾਫੀ ਸ਼ਰਧਾਲੂ ਸਨ, ਜੋ ਆਪ ਜੀ ਦਾ ਬਹੁਤ ਸਤਿਕਾਰ ਕਰਦੇ ਸਨ। ਇੱਕ ਦਿਨ ਗੋਬਿੰਦਪੁਰ ਤੋਂ ਝਿੰਗੜਾਂ ਆਉਦੇ ਸੰਗਤਾਂ ਨਾਲ ਬਚਨ ਕੀਤਾ ਕਿ ਜਿੱਥੇ ਵੀ ਕੋਈ ਰਾਹੀ ਜਾਂਦਾ ਸਰੀਰ ਛੱਡ ਦੇਵੇ ਉੱਥੇ ਹੀ ਸੰਸਕਾਰ ਕਰ ਦੇਣਾ ਚਾਹੀਦਾ ਹੈ। ਕੁੱਝ ਦੇਰ ਬਾਅਦ ਗੋਬਿੰਦਪੁਰ ਤੋਂ ਆਉਦਿਆਂ ਰਾਸਤੇ ਵਿਚ ਬੈਠ ਗਏ ਅਤੇ ਉਥੇ ਹੀ ਆਪ ਪੰਜ ਭੌਤਿਕ ਸਰੀਰ ਛੱਡ ਬ੍ਰਹਮਲੀਨ ਹੋ ਗਏ। ਰਾਜਾ ਸਾਹਿਬ ਜੀ ਨੇ ਆਪ ਜੀ ਦੇ ਸਤਿਕਾਰ ਵਿੱਚ ਭਗਵਾਨ ਬਿਲਾਸ ਵਿਚ ਦੋਹਰਾ ਉਚਾਰਨ ਕੀਤਾ : ਭਗਵਾਨ ਦਾਸ ਗੁਰੂ ਮੰਨੀਏ ਕਾਮਲ ਵਲੀ ਫਕੀਰ ਰਸਤੇ-ਰਸਤੇ ਜਾਵਦਾ ਦੇਵੇ ਛੋਡ ਸਰੀਰ ॥ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਨੇ ਆਪਣੇ ਹੱਥੀ ਆਪਣੇ ਮੁਰਸ਼ਦ ਦਾ ਅੰਗੀਠਾ ਤਿਆਰ ਕਰਵਾ ਕੇ ਸੰਸਕਾਰ ਕੀਤਾ ਅਤੇ ਆਪ ਜੀ ਨੇ ਪੈਦਲ ਚਲ ਕੇ ਹਰਿਦੁਆਰ ਵਿਖੇ ਬਾਬਾ ਜਵਾਹਰ ਸਿੰਘ ਜੀ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆਂ।ਭਾਈ ਜਵਾਹਰ ਸਿੰਘ ਦੀ ਯਾਦ ਵਿੱਚ ਗੋਬਿੰਦਪੁਰ ( ਨੇੜੇ ਬੰਗਾ ) ਵਿਖੇ ਸੁੰਦਰ ਅਸਥਾਨ ਬਣੇ ਹਨ ਜਿੱਥੇ ਸੰਗਤਾਂ ਨਤਮਸਤਕ ਹੁੰਦੀਆਂ ਹਨ।ਦਸੰਬਰ 30,31,1 ਜਨਵਰੀ ਨੂੰ ਬਾਬਾ ਜਵਾਹਰ ਸਿੰਘ ਜੀ ਦੀ ਬਰਸੀ ਜੋੜ ਮੇਲਾ ਮਨਾਇਆ ਜਾਂਦਾ ਹੈ। DMn DMn bwbw jvwhr isMG jI ipMf iJMgVHW
Video Library Audio Library Photo Gallery Watch Live Program
Click the like button for more updates
Copyright ©2018 All Rights Reserved by all Temples Shri Nabh Kanwal Raja Sahib Ji. | Powered by: Avtar Enterprises Mukandpur(Pb.) India -144507