ਵੀਂਹਵੀ ਸਦੀ ਦੇ ਭਾਰਤ ਦੇ ਮਹਾਨ ਦਾਰਸ਼ਨਿਕ, ਸੂਫੀ ਮੱਤ ਤੇ ਭਗਤੀ ਮੱਤ ਦਾ ਸੰਮੇਲ ਕਲਯੁੱਗ ਵਿੱਚ ਆਪਣੇ ਗਿਆਨ ਨਾਲ ਚਾਨਣ ਕਰਨ ਵਾਲੇ ਸਨ ਹਜੂਰ ਸਤਿਗੁਰੂ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ । ਗੁਰਮਤਿ ਦੀ ਵਿਚਾਰਧਾਰਾ ਦਾ ਅਨੁਸਰਨ ਕਰਦੇ ਹੋਏ ਸਤਿਗੁਰ ਜੀ ਨੇ ਆਪ 'ਭਗਵਾਨ ਬਿਲਾਸ' ਨਾਮਕ ਗ੍ਰੰਥ ਦੀ ਰਚਨਾ ਕੀਤੀ।ਜਿਸ ਵਿੱਚ ਪ੍ਰਭੂ ਰਹੱਸ, ਸੰਸਾਰਕ ਦੁੱਖਾਂ ਦਾ ਕਾਰਣ, ਕਰਮ ਖੰਡ, ਨਾਮ, ਸੇਵਾ, ਪੂਰੇ ਗੁਰੁ ਦੀ ਪ੍ਰਾਪਤੀ ਦਾ ਢੰਗ ਮਾਇਆ ਤੋਂ ਨਿਰਲੇਪਤਾ, ਪ੍ਰਭੂ ਮਿਲਾਪ ਦੇ ਢੰਗ ਨੂੰ ਬੜੇ ਸਹਿਜਮਈ ਢੰਗ ਨਾਲ ਬਿਆਨ ਕੀਤਾ ਹੈ।ਆਪ ਜੀ ਨੇ ਪਿੰਡ ਰਹਿਪੇ ਵਿਖੇ ਗੁਰਦੁਆਰਾ ਤਖਤ ਸਾਹਿਬ, ਝਿੰਗੜਾਂ ਵਿਖੇ ਦੁੱਖ ਨਿਵਾਰਨ ਸਾਹਿਬ, ਪਿੰਡ ਗੋਸਲਾ ਵਿਖੇ ਗੁਰਦੁਆਰਾ ਮੰਜੀ ਸਾਹਿਬ, ਪਿੰਡ ਸੁੱਜੋ ਵਿਖੇ ਗੁਰਦਆਰਾ ਬੰਗਲਾ ਸਾਹਿਬ, ਗੁਣਾਚੌਰ ਵਿਖੇ ਗੁਰਦਆਰਾ ਸਰੋਵਰ ਸਾਹਿਬ, ਮਜਾਰਾ ਨੌ ਆਬਾਦ ਵਿਖੇ ਗੁਰਦਆਰਾ ਰੋਸਖਾਨਾ ਦੀ ਆਪ ਰਚਨਾ ਕੀਤੀ।ਆਪ ਜੀ ਨੇ ਸਮੁੱਚਾ ਜੀਵਨ ਪ੍ਰਭੂ ਭਗਤੀ 'ਚ' ਲੀਨ ਗੁਰੂ ਦੇ ਕਹਿਣ ਅਨੁਸਾਰ ਪੂਰਨ ਸੰਤ ਦੇ ਮਾਰਗ ਦੇ ਪਾਂਧੀ ਰਹਿ ਕਿ ਗੁਜਾਰਿਆ ਆਪ ਜੀ ਦਾ ਜੀਵਨ ਆਉਣ ਵਾਲੀ ਲੋਕਾਈ ਲਈ ਇੱਕ ਉਦਾਰਹਣ ਹੋਵਾਗਾ । ਆਪ ਜੀ ਦਾ ਜਨਮ ਨਾਨਕੇ ਪਿੰਡ ਬੱਲੋਵਾਲ (ਨਵਾਂ ਸ਼ਹਿਰ) ਵਿਖੇ ਮਾਤਾ ਸਾਹਿਬ ਦੇਈ ਜੀ, ਪਿਤਾ ਸ੍ਰੀ ਮੰਗਲ ਦਾਸ ਜੀ ਦੇ ਗ੍ਰਹਿ ਵਿਖੇ ੭ ਫੱਗੜ ੧੮੬੨ ਈਸਵੀਂ ਨੂੰ ਹੋਇਆ । ਆਪ ਜੀ ਦਾ ਪੁਸ਼ਤੀ ਪਿੰਡ ਮੰਨਣਹਾਨਾ (ਹੁਸ਼ਿਆਰਪੁਰ) ਹੈ।ਜਿੱਥੇ ਕਿ ਅੱਜ ਵੀ ਆਪ ਜੀ ਦਾ ਪਰਿਵਾਰ ਵੱਸ ਰਿਹਾ ਹੈ।ਪਿੰਡ ਮਜਾਰਾ ਨੋ ਆਬਾਦ ਵਿਖੇ੧੫ ਭਾਂਦੋ੧੮੪੦ ਈਸਵੀੰ ਨੂੰ ਆਪਣਾ ਪੰਜ ਭੋਤਿਕ ਸਰੀਰ ਤਿਆਗ, ਬ੍ਰਹਮ ਸਰੂਪ ਹੋਏ।ਅੱਜ ਵੀ ਸੰਗਤਾ ਆਪ ਜੀ ਦੀ ਯਾਦ ਨੂੰ ਤਾਜਾ ਕਰਨ ਲਈ ਆਪ ਜੀ ਪ੍ਰਕਾਸ਼ ਪੁਰਬ, ਬਰਸੀ ਅਤਿ ਸ਼ਰਧਾ ਪੂਰਵਕ ਮਨਾਉਦੀਆ ਹਨ ।ਅਸੀ ਵੀ ਮਹਾਨ ਤਪੱਸਵੀ, ਬ੍ਰਹਮਵੇਤਾ, ਇਲਾਹੀ ਜੋਤ ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ ।