HTML marquee Tag

Dhan Dhan Shri Nabh Kamal Raja Sahib Ji Di 78th Annual Barsi Gurudwara Dukhniwaran Jhingran 31/08/2018 Aramb Shri Akhand Path Sahib , Nagar Kirthan 01/09/2018 Day Dharmik Diwan & Night Kirtan Darbar 02/09/2018 Bhog Shri Akhand Path Sahib Ji & Dharmik Diwan........................................ Dhan Dhan Shri Nabh Kamal Raja Sahib Ji Di 78th Annual Barsi Rasokhana Mazara Nau Abad 07/09/2018 Aramb Shri Akhand Path Sahib , Nagar Kirthan 08/09/2018 Day Dharmik Diwan & Night Kirtan Darbar 09/09/2018 Bhog Shri Akhand Path Sahib Ji & Dharmik Diwan................................... Dhan Dhan Shri Nabh Kamal Raja Sahib Ji Di 78th Annual Barsi Dhan Dhan Lala Hameer Chand Bali Ji 31/08/2018 Aramb Shri Akhand Path Sahib ,Night Dharmik Stage 01/09/2018 Day Dharmik Stage & Night Dharmik Stage 02/09/2018 Bhog Shri Akhand Path Sahib Ji & Dharmik Stage

gurduAwrw duK invwrn SRI nwB kMvl rwjw swihb jI ipMf iJMgVW
Watch Live Program
Yearly Programs Parbhandhak Members Current Projects
Video Library
Audio Library Photo Gallery Contact Us
"ਸੰਤ ਨਾ ਹੋਤੇ ਜਗਤੁ ਮੇਂ ਜਲ ਮਰਤਾ ਸੰਸਾਰ" ਸਤਿਗੁਰੂ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਪਰਉਪਕਾਰੀ ਦਾਤੇ ਜਿਨ੍ਹਾਂ ਨੇ ਇਸ ਧਰਤੀ ਨੂੰ ਕਰੋੜਾਂ ਸੂਰਜਾਂ ਨਿਆਈ ਰੌਸ਼ਨੀ ਦਾ ਗਿਆਨ ਦਿੱਤਾ। ਕੱਲਯੁੱਗੀ ਜੀਵਾਂ ਨੂੰ ਗੁਰਮੱਤੀ ਜੀਵਨ ਜੁਗਤ ਦਿੱਤੀ । ਗੁਰਸੇਵਾ,ਸਿਮਰਨ ਨੂੰ ਪਰਪੱਕ ਕੀਤਾ। ਸਿਆਲ ਦੀ ਰੁੱਤ ਖਤਮ ਹੋਣ ਤੇ ਸੀ, ਧਰਤੀ ਮਾਤਾ ਸੂਰਜ ਦੇਵਤੇ ਦੇ ਨਿੱਘ ਨਾਲ ਭਾਂਤ ਭਾਂਤ ਦੇ ਫੁੱਲਾਂ,ਫਲਾਂ ਨੂੰ ਨਿਖਾਰ ਦੇ ਰਹੀ ਸੀ । ਬਸੰਤ ਰੁੱਤ ਦੀ ਆਮਦ ਨੇ ਚਾਰੇ ਪਾਸੇ ਕੁਦਰਤੀ ਰੰਗਾਂ ਨੂੰ ਖਿਲਾਰ ਪ੍ਰਭੂ ਪ੍ਰੀਤਮ ਨਾਲ ਜੁੜੀਆਂ ਆਤਮਾਂ ਨੂੰ ਆਪਣੀ ਮਿਹਰ ਦਾ ਹੁਲਾਰਾ ਦੇ ਰਹੀ ਸੀ ।ਪਾਤਸ਼ਾਹ ਰਾਜਾ ਸਾਹਿਬ ਜੀ ਨੇ ਢਾਬ ਦੇ ਕਿਨਾਰੇ ਪ੍ਰਭੂ ਜੋਤ ਨਾਲ ਲਿਵ ਲਗਾ ਕੇ ਮੰਤਰ ਮੁਗਧ ਹੋ ਕੇ ਬੈਠੇ ਸਨ। ਹਰਨਾਮ ਸਿੰਘ,ਮੋਤੀ ਸਿੰਘ ਅਤੇ ਕਿਰਪਾ ਸਿੰਘ ਤਿੰਨੇ ਭਰਾ ਮਹਾਰਾਜ ਜੀ ਦੇ ਸੇਵਕ ਸਨ। ਪ੍ਰਸ਼ਾਦਾ ਇਨ੍ਹਾਂ ਦੇ ਘਰੋਂ ਹੀ ਛੱਕਦੇ ਸਨ। ਹਰਨਾਮ ਸਿੰਘ ਪ੍ਰਸ਼ਾਦਾ ਲੈ ਕੇ ਜਦੋ ਸਤਿਗੁਰਾਂ ਦੇ ਸਨਮੁੱਖ ਹੋਇਆ ,ਹੁਕਮ ਕੀਤਾ ਹਰਨਾਮ ਸਿੰਘ ਸਾਡੇ ਰਹਿਣ ਲਈ ਥੋੜਾ ਸਥਾਨ ਬਣਾ ਦਿਉ । ਕਈ ਵਾਰ ਅਰਾਮ ਕਰਨਾ ਹੁੰਦਾ ਹੈ ।ਘਰ ਹਵੇਲੀ ਵਿੱਚ ਗ੍ਰਹਿਸਥੀ ਜੀਵ ਰਹਿੰਦੇ ਹਨ, ਵੱਖਰਾ ਤੇ ਰਮਣੀਕ ਸਥਾਨ ਹੋਵੇ। ਹਰਨਾਮ ਸਿੰਘ ਨੇ ਘਰ ਜਾ ਕੇ ਮੋਤੀ ਸਿੰਘ ਅਤੇ ਕਿਰਪਾ ਸਿੰਘ ਨਾਲ ਸਲਾਹ ਕੀਤੀ, ਉਹ ਤਾਂ ਪਹਿਲਾਂ ਹੀ ਤਿਆਰ ਸਨ। ਦੂਸਰੇ ਦਿਨ ਹਰਨਾਮ ਸਿੰਘ ਨੇ ਗੱਲ ਪੱਲਾ ਪਾ ਸ਼ਰਧਾਵਾਨ ਹੋ ਕੇ ਬੇਨਤੀ ਕੀਤੀ ਕਿ ਮਾਲਕ ਜਦੋ ਤੁਸੀਂ ਸਾਡੇ ਹੋ ,ਹਰ ਵਸਤੂ ਆਪ ਜੀ ਦੀ ਹੋਈ । 17 ਕਨਾਲ ਥਾਂ ਜੋ ਪਿੰਡ ਦੇ ਚੜ੍ਹਦੇ ਪਾਸੇ ਹੈ,ਜਿੱਥੇ ਕੁਦਰਤੀ ਵਾਤਾਵਰਣ ਵਿਚ ਭਾਂਤ ਭਾਂਤ ਦੇ ਫੁੱਲ ਬੂਟੇ,ਵੇਲਾਂ,ਦਰੱਖਤ ਸਨ। ਸਤਿਗੁਰਾਂ ਲਈ ਇਹ ਥਾਂ ਛੱਡ ਦਿੱਤਾ । 1907 ਈ: ਚੇਤਰ ਦੀ ਸੰਗਰਾਦ ਦਾ ਸਮਾਂ ਨਿਯਤ ਕੀਤਾ ਗਿਆ ।ਹਰੇਕ ਪਿੰਡ ਤੋਂ ਸੰਗਤਾਂ ਦਾ ਠਾਠਾਂ ਮਾਰਦਾ ਇੱਕਠ ਹੋਇਆ।ਨੀਂਹ ਪੱਟੀ ਗਈ ਹਰਨਾਮ ਸਿੰਘ ਕਹਿਣ ਲੱਗਾ ਸਤਿਗੁਰੂ ਜੀਉ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਲਿਆਵਾਂ, ਨਹੀਂ ਹਰਨਾਮ ਸਿੰਘ ਦੇਗ ਤਾਂ ਬਣ ਕੇ ਆ ਰਹੀ ਹੈ।ਗੋਸਲਾਂ ਤੋ ਮਿਸਤਰੀ ਮੰਗਲ ਦਾਸ ਦੇਗ ਬਣਾ ਕੇ ਲਿਆਇਆ।ਨੀਂਹ ਵਿੱਚ ਖੜ੍ਹ ਕੇ ਤਿਰਲੋਕੀ ਮਾਲਕ ਨੇ ਆਪ ਆਪਣੇ ਹੱਥੀ ਸੱਤ ਇੱਟਾਂ ਰੱਖ ਕੇ ਕਿਹਾ ਲੈ ਹਰਨਾਮਿਆਂ ਤੇਰੇ ਪਿੰਡ ਵੀ ਦਰਗਾਹੀ ਦਫਤਰ ਖੋਲ ਦਿੱਤਾ ਹੈ। ਦੁਨੀਆਂ ਇਸ ਅਸਥਾਨ ਨੂੰ ਝੁੱਕ ਝੁੱਕ ਸਲਾਮਾਂ ਕਰੇਗੀ । ਹਰੇਕ ਦੀ ਸ਼ਰਧਾ ਮੁਤਾਬਿਕ ਆਸ ਪੂਰੀ ਹੋਵੇਗੀ।ਇਸ ਅਸਥਾਨ ਤੇ ਅਸਾਧ ਰੋਗ ਦੂਰ ਹੋਣਗੇ। ਕੱਲਯੁੱਗੀ ਜੀਵਾਂ ਦਾ ਇਸ ਅਸਥਾਨ ਤੇ ਉਧਾਰ ਹੋਇਆ ਕਰੇਗਾ। ਜੋ ਵੀ ਪ੍ਰਾਣੀ ਇੱਥੇ ਸੇਵਾ ਸਿਮਰਨ ਅਤੇ ਇਸ਼ਨਾਨ ਕਰੇਗਾ ਉਸਦਾ ਹਰ ਤਰ੍ਹਾਂ ਦਾ ਰੋਗ,ਦਲਿੱਦਰ,ਕਸ਼ਟ ਅਤੇ ਗਰੀਬੀ ਦੂਰ ਹੋਵੇਗੀ । ਲੈ ਹਰਨਾਮਿਆਂ ਤੇਰੇ ਪਿੰਡ ਅੱਜ ਦੁੱਖ ਨਿਵਾਰਨ ਗੁਰਦੁਆਰਾ ਬਣਾ ਦਿੱਤਾ ਹੈ । ਕੁੱਲ ਦੁਨੀਆਂ ਵਿੱਚ ਤੇਰਾ ਪਿੰਡ ਦੁੱਖ ਨਿਵਾਰਨ ਕਰਕੇ ਪ੍ਰਸਿੱਧ ਹੋਵੇਗਾ। ਵਰਾਂ ਦੇ ਦਾਤੇ ਨੇ ਹਰ ਤਰ੍ਹਾਂ ਦਾ ਵਰ ਇਸ ਅਸਥਾਨ ਨੂੰ ਦਿੱਤਾ । ਇੱਟਾਂ ਰਾਹੋ ਦੇ ਭੱਠੇ ਤੋ ਮੰਗਵਾਈਆਂ ।ਹਰਨਾਮ ਸਿੰੰਘ ਨੇ ਆਪ ਬੜੀ ਸੇਵਾ ਕੀਤੀ ਬਿਲਡਿੰਗ ਬਣ ਕੇ ਤਿਆਰ ਹੋ ਗਈ। ਦਰਬਾਰ ਸਾਹਿਬ ਦੇ ਸਾਹਮਣੇ ਖੂਹੀ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਨੇ ਆਪ ਆਪਣੇ ਹੱਥੀ ਲਗਵਾਈ ।ਅੱਜ ਝਿੰਗੜਾਂ ਪਿੰਡ ਇਲਾਕੇ ਦਾ ਬੜਾ ਮਸ਼ਹੂਰ ਪਿੰਡ ਹੈ। ਇੱਥੇ ਵੀ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਯਾਦ ਵਿੱਚ ਚੈਰIਟੇਬਲ ਹਸਪਤਾਲ ਚਲ ਰਿਹਾ ਹੈ।ਜਿੱਥੇ ਹਜਾਰਾਂ ਪ੍ਰਾਣੀ ਡਾਕਟਰੀ ਸਹੂਲਤਾਂ ਮੁਫਤ ਲੈਂਦੇ ਹਨ ਅਤੇ ਘੱਟ ਲਾਗਤ ਤੇ ਦਵਾਈਆਂ ਲੈ ਕੇ ਰਾਜਾ ਸਾਹਿਬ ਜੀ ਦੀਆ ਬਖਸ਼ਿਸ਼ਾਂ ਪ੍ਰਾਪਤ ਕਰਦੇ ਹਨ । ਇੱਥੇ ਵੀ ਹਰ ਸਾਲ ਭਾਦਰੋਂ ਮਹੀਨੇ ਦੀ 15,16,17 ਤਾਰੀਖ ਨੂੰ ਬਰਸੀ ਦਾ ਜੋੜ ਮੇਲਾ ਮਨਾਉਦੇ ਹਨ । ਪਹਿਲੇ ਦਿਨ ਨਗਰ ਕੀਰਤਨ ਹੁੰਦਾ ਹੈ ਤੇ ਦੋ ਦਿਨ ਧਾਰਿਮਕ ਦੀਵਾਨ ਸਜਦੇ ਹਨ । ਸੰਗਤਾਂ ਦੀ ਸਹੂਲਤ ਲਈ ਦੀਵਾਨ ਹਾਲ ਤੇ ਖੁੱਲੀ ਸੈੱਡ ਉਸਾਰੀ ਗਈ ਹੈ , ਜਿਸ ਨਾਲ ਮੀਂਹ ਆਦਿ ਦਾ ਕੋਈ ਡਰ ਨਹੀ ਹੁੰਦਾ ਤੇ ਸੰਗਤਾਂ ਬੈਠ ਕੇ ਗੁਰੁ ਜਸ ਸਰਵਣ ਕਰਕੇ ਜੀਵਨ ਸਫਲਾ ਕਰਦੀਆਂ ਹਨ । ।
Click the like button for more updates
Copyright ©2018 All Rights Reserved by all Temples Shri Nabh Kanwal Raja Sahib Ji. | Powered by: Avtar Enterprises Mukandpur(Pb.) India -144507