HTML marquee Tag

Dhan Dhan Shri Nabh Kamal Raja Sahib Ji Di 78th Annual Barsi Gurudwara Dukhniwaran Jhingran 31/08/2018 Aramb Shri Akhand Path Sahib , Nagar Kirthan 01/09/2018 Day Dharmik Diwan & Night Kirtan Darbar 02/09/2018 Bhog Shri Akhand Path Sahib Ji & Dharmik Diwan........................................ Dhan Dhan Shri Nabh Kamal Raja Sahib Ji Di 78th Annual Barsi Rasokhana Mazara Nau Abad 07/09/2018 Aramb Shri Akhand Path Sahib , Nagar Kirthan 08/09/2018 Day Dharmik Diwan & Night Kirtan Darbar 09/09/2018 Bhog Shri Akhand Path Sahib Ji & Dharmik Diwan................................... Dhan Dhan Shri Nabh Kamal Raja Sahib Ji Di 78th Annual Barsi Dhan Dhan Lala Hameer Chand Bali Ji 31/08/2018 Aramb Shri Akhand Path Sahib ,Night Dharmik Stage 01/09/2018 Day Dharmik Stage & Night Dharmik Stage 02/09/2018 Bhog Shri Akhand Path Sahib Ji & Dharmik Stage

Gurudwara Raja Sahib Ji Rehpa. Contact +91-9815373823
gurduAwrw SRI nwB kMvl rwjw swihb jI ipMf rihpw
Watch Live Program
Yearly Programs Parbhandhak Members Current Projects
Video Library Audio Library Photo Gallery Contact Us
"ਸੰਤ ਕੀ ਮਹਿਮਾ ਵੇਦ ਨਾ ਜਾਨਹਿ,ਜੇਤਾ ਸੁਣੈ ਤੇਤਾ ਵਿਖਿਆਨਹਿ" ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਹਮੇਸ਼ਾ ਪ੍ਰਮਾਤਮਾ ਨਾਲ ਲਿਵ ਜੋੜੀ ਰੱਖਦੇ, ਗਰਮੀ ਸਰਦੀ ਦਾ ਉਹਨਾਂ ਦੇ ਸਰੀਰ ਤੇ ਕੋਈ ਅਸਰ ਨਹੀ ਸੀ ਹੁੰਦਾ। ਲੋੜ ਪੈਣ ਤੇ ਸੇਵਕਾਂ ਨੂੰ ਆਵਾਜ ਮਾਰਦੇ ਮਨ ਕਰਦਾ ਤਾਂ ਕਈ ਕਈ ਦਿਨ ਕੁੱਝ ਵੀ ਨਹੀਂ ਖਾਂਦੇ ਪੀਂਦੇ ਸਨ।ਇਸੇ ਤਰ੍ਹਾ ਵੱਖ-ਵੱਖ ਪਿੰਡਾਂ ਵਿੱਚ ਵਿਚਰਦੇ ਹੋਏ 30 ਜੁਲਾਈ ਸੰਨ 1905 ਨੂੰ ਇੱਕ ਦਿਨ ਰਹਿਪਾ ਪਿੰਡ ਵਿਖੇ ਸੇਵਕ ਸਰਮੁਖ ਸਿੰਘ ਦੇ ਗ੍ਰਹਿ ਰਹਿੰਦਿਆਂ ਹਫਤੇ ਬਾਅਦ ਅੰਦਰੋਂ ਕੁੰਡੀ ਖੋਹਲੀ, ਸੁਰਮੁਖ ਸਿੰਘ ਨੂੰ ਅੰਦਰ ਬੁਲਾਇਆ। ਇਲਾਹੀ ਦਰਬਾਰ ਵਿੱਚ ਜੁੜੀਆਂ ਨੂਰਾਨੀ ਹਸਤੀਆਂ ਦੇ ਦਰਸ਼ਨ ਕਰਕੇ ਸਰਮੁਖ ਨਿਹਾਲ ਹੋ ਗਿਆ। ਰਾਜਾ ਸਾਹਿਬ ਜੀ ਨੇ ਕਈ ਰੂਹਾਨੀ ਸ਼ਬਦ ਉਚਾਰੇ। ਫਿਰ ਆਖਿਆ ਕਿ ਸੁਰਮੁਖ ਸੰਸਾਰੀ ਲੋਕਾਂ ਦੇ ਭਲੇ ਵਾਸਤੇ ਪ੍ਰਮਾਤਮਾ ਦੀ ਕਚਹਿਰੀ ਵਿੱਚ ਕਾਨੂੰਨ ਬਣਦੇ ਹਨ ਤੇ ਹੁਣ ਰਹਿਪੇ ਪਿੰਡ ਵਿਖੇ ਇੱਕ ਤੀਰਥ ਅਸਥਾਨ ਬਣਾਉਣਾ ਹੈ। ਜਿੱਥੇ ਆ ਕੇ ਜੋ ਵੀ ਸਿਰ ਝੁਕਾਵੇਗਾ, ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਦੀ ਪੂਰਤੀ ਹੋਵੇਗੀ।ਆਪ ਪਿੰਡ ਦੇ ਦਰਮਿਆਨ ਬਾਬਾ ਬੂਲਣ ਸ਼ਾਹ ਦੇ ਅਸਥਾਨ ਤੇ ਆਣ ਠਹਿਰੇ, ਸੰਗਤ ਜੁੜਦੀ ਗਈ ਤੇ ਆਖੀਰ ਮਹਾਰਾਜ ਉੱਠ ਕੇ ਪਿੰਡ ਦੇ ਲਹਿੰਦੇ ਪਾਸੇ ਨੂੰ ਤੁਰ ਪਏ,ਪਿੱਛੇ –ਪਿੱਛੇ ਸੰਗਤ ਸ਼ਬਦ ਪੜ੍ਹਦੀ ਜਾ ਰਹੀ ਸੀ। ਜਦੋ ਬਾਬਾ ਸਰਮੁੱਖ ਸਿੰਘ ਦੀ ਜਮੀਨ ਕੋਲ ਪਹੁੰਚੇ, ਬਾਬਾ ਸਰਮੁੱਖ ਸਿੰਘ ਅਧੀਨਗੀ ਨਾਲ ਬੇਨਤੀ ਕੀਤੀ ਕਿ ਜੇਕਰ ਆਪ ਜੀ ਦੀ ਮਿਹਰ ਹੋਵੇ ਤਾਂ ਆਪਣਾ ਤੀਰਥ ਸਥਾਨ ਇੱਥੇ ਬਣਾ ਲਉ ਜੀ ।ਸਤਿਗੁਰ ਰਾਜਾ ਸਾਹਿਬ ਜੀ ਨੇ ਕਿਹਾ ਸਾਡੀ ਜਗੀਰ ਤਾਂ ਅੱਗੇ ਹੈ।ਕਸੇਰੂਆਂ ਵਾਲੇ ਛੱਪੜ ਕੋਲ ਜਾ ਕੇ ਰੁਕੇ ਤੇ ਮੁੱਖ ਚੋਂ ਫੁਰਮਾਇਆ ਕਿ ਅਗਰ ਕੋਈ ਇਹ ਜਗ੍ਹਾ ਛੱਡ ਦੇਵੇ ਤਾਂ ਇਹ ਬੈਕੁੰਠ ਧਾਮ ਬਣ ਜਾਵੇਗਾ। ਹਰੀ ਸਿੰਘ ਨੂੰ ਪਹਿਲਾਂ ਹੀ ਘਰੋ ਦੇਗ ਬਣਾਉਣ ਦਾ ਹੁਕਮ ਕੀਤਾ, ਜਦੋ ਹਰੀ ਸਿੰਘ ਆਇਆ ਤਾਂ ਆਪਣੇ ਖੇਤ ਵਿੱਚ ਸਤਿਗੁਰਾਂ ਨੂੰ ਦੇਖ ਕੇ ਗਦ ਗਦ ਹੋ ਗਿਆ। ਮਹਾਰਾਜ ਨੇ ਹਰੀ ਸਿੰਘ ਨੂੰ ਕਿਹਾ ਇਹ ਸਥਾਨ ਤਖਤ ਲਈ ਛੱਡ ਦਿੱਤਾ ਜਾਵੇ। ਹਰੀ ਸਿੰਘ ਨੇ ਸਤਿਗੁਰਾਂ ਦੇ ਚਰਨਾਂ ਤੇ ਬੇਨਤੀ ਕੀਤੀ ਕਿ ਮਹਾਰਾਜ ਸਭ ਆਪ ਜੀ ਦੀ ਬਖਸ਼ਿਸ਼ ਹੈ ਜਿਵੇ ਚਾਹੋ ਕਰੋ ।ਜਾਣੀ ਜਾਣ ਪਾਤਸ਼ਾਹ ਨੇ ਹੱਥ ਵਿੱਚ ਫੜੀ ਗੈਂਡੇ ਦੀ ਸੋਟੀ ਨਾਲ ਪੰਜ ਕੁ ਫੁੱਟ ਮੁੱਰਬੇ ਦੀ ਇੱਕ ਲੀਕ ਵਾਹੀ ।ਉਸ ਤੋਂ ਬਾਅਦ 20 ਕੁ ਫੁੱਟ ਮੁੱਰਬੇ ਦੀ ਇੱਕ ਹੋਰ ਲੀਕ ਵਾਹ ਕੇ ਸੰਗਤ ਨੂੰ ਮੱਥਾ ਟੇਕਣ ਦਾ ਹੁਕਮ ਕੀਤਾ ਤੇ ਇੱਕ ਥੜਾ ਬਣਾ ਕੇ ਕਹਿਣ ਲੱਗੇ ਕਿ ਇਹ ਹਮਾਰਾ ਤਖਤ ਹੈ। 9 ਕਨਾਲ ਥਾਂ ਹੈ ਇਸ ਅਸਥਾਨ ਤੇ ਦੇਗ ਵਰਤਾਈ ਗਈ। ਸੰਖ ਘੜਿਆਲ ਵਜਾਏ ਗਏ। ਲਾਹੌਰ ਤੋਂ ਕੁੱਝ ਪੌਦੇ ਅੰਬ, ਪਿੱਪਲ ਅਤੇ ਬੋਹੜ ਦੇ ਮੰਗਵਾ ਕੇ ਲਗਵਾਏ ਜੋ ਅਜੇ ਤੀਕ ਮੌਜੂਦ ਹਨ। ਸੰਗਤਾਂ ਦੀ ਸਹੂਲਤ ਲਈ ਇੱਕ ਖੂਹੀ ਲਗਵਾਈ ਗਈ ਜਿਸਦਾ ਅੰਮ੍ਰਿਤ ਰੂਪੀ ਜਲ ਅੱਜ ਵੀ ਸੰਗਤਾਂ ਛਕ ਕੇ ਨਿਹਾਲ ਹੋ ਰਹੀਆਂ ਹਨ। ਹਰ ਸੰਗਰਾਂਦ ਤੇ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਖੁੱਲਦੇ ਹਨ ਤੇ ਅਥਾਹ ਲੰਗਰ ਚੱਲਦੇ ਹਨ। ਇਸੇ ਹੀ ਅਸਥਾਨ ਤੇ ਆਪ ਜੀ ਦੇ ਸੇਵਕ ਮਹਾਰਾਜ ਅਵਧੂਤ ਜੀ ਸਮਾਧ ਬਣੀ ਹੋਈ ਹੈ। ਅੱਸੂ ਦੀ ਸੰਗਰਾਂਦ ਨੂੰ ਮਹਾਰਾਜ ਰਾਜਾ ਸਾਹਿਬ ਜੀ ਦੀ ਬਰਸੀ ਹਰ ਸਾਲ ਮਨਾਈ ਜਾਂਦੀ ਹੈ। ਮਹਾਰਾਜ ਅਵਧੂਤ ਸਾਹਿਬ ਜੀ ਦੀ ਬਰਸੀ 7,8 ਅਤੇ 9 ਜਨਵਰੀ ਨੂੰ ਮਨਾਈ ਜਾਂਦੀ ਹੈ। ਨਗਰ ਕੀਰਤਨ ਹੁੰਦਾ ਹੈ,ਰਾਗੀ ਢਾਡੀ,ਕਵੀਸ਼ਰ ਤੇ ਕਲਾਕਾਰ ਰਾਜਾ ਸਾਹਿਬ ਦੀ ਜੀਵਨੀ ਤੋਂ ਇਲਾਵਾ ਸਿੱਖ ਇਤਿਹਾਸ ਸਰਵਣ ਕਰਵਾਉਂਦੇ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਜੁੜਦੀ ਹੈ। ਗੁਰਦੁਆਰਾ ਸਾਹਿਬ ਜੀ ਦੇ ਸਾਹਮਣੇ ਹੀ ਇੱਕ ਹਸਪਤਾਲ ਦੀ ਇਮਾਰਾਤ ਹੈ ਜੋ ਨਾਭ ਕੰਵਲ ਰਾਜਾ ਸਾਹਿਬ ਅਵਧੂਤ ਚੈਰੀਟੇਬਲ ਟਰੱਸਟ ਦੇ ਨਾਮ ਤੇ ਸੰਗਤਾਂ ਨੂੰ ਸਸਤੀ ਕੀਮਤ ਤੇ ਦਵਾਈਆਂ ਮੁਹੱਈਆਂ ਕਰਵਾਉਂਦੀ ਹੈ ਜਿਥੇ ਲੋੜਵੰਦ ਆ ਕੇ ਲਾਭ ਉਠਾਉਦਂੇ ਹਨ। ।
Click the like button for more updates
Copyright ©2018 All Rights Reserved by all Temples Shri Nabh Kanwal Raja Sahib Ji. | Powered by: Avtar Enterprises Mukandpur(Pb.) India -144507