HTML marquee Tag

Dhan Dhan Shri Nabh Kamal Raja Sahib Ji Di 78th Annual Barsi Gurudwara Dukhniwaran Jhingran 31/08/2018 Aramb Shri Akhand Path Sahib , Nagar Kirthan 01/09/2018 Day Dharmik Diwan & Night Kirtan Darbar 02/09/2018 Bhog Shri Akhand Path Sahib Ji & Dharmik Diwan........................................ Dhan Dhan Shri Nabh Kamal Raja Sahib Ji Di 78th Annual Barsi Rasokhana Mazara Nau Abad 07/09/2018 Aramb Shri Akhand Path Sahib , Nagar Kirthan 08/09/2018 Day Dharmik Diwan & Night Kirtan Darbar 09/09/2018 Bhog Shri Akhand Path Sahib Ji & Dharmik Diwan................................... Dhan Dhan Shri Nabh Kamal Raja Sahib Ji Di 78th Annual Barsi Dhan Dhan Lala Hameer Chand Bali Ji 31/08/2018 Aramb Shri Akhand Path Sahib ,Night Dharmik Stage 01/09/2018 Day Dharmik Stage & Night Dharmik Stage 02/09/2018 Bhog Shri Akhand Path Sahib Ji & Dharmik Stage

gurduAwrw srovr swihb SRI nwB kMvl rwjw swihb jI ipMf guxwcOr
Watch Live Program
Yearly Programs Parbhandhak Members Current Projects
Video Library Audio Library Photo Gallery Contact Us
ਰਾਜਿਆਂ ਦੇ ਮਹਾਰਾਜ ਪੂਰਨ ਬ੍ਰਹਮ ਗਿਆਨੀ, ਨੂਰਾਨੀ ਸ਼ਖਸ਼ੀਅਤ, ਖੁਦਾ ਦੀ ਜੋਤ ਸ੍ਰੀ ਨਾਭ ਕੰਵਲ ਰਾਜਾ ਸਹਿਬ ਜੀ "ਆਪ ਨਰਾਇਣ ਕਲਾ ਧਾਰਿ ਜਗ ਮੁਹਿ ਪ੍ਰਵਰਿਓ" ਜਦੋ ਵੀ ਧਰਤੀ ਤੇ ਅਗਿਅਨਤਾ ਦਾ ਪਸਾਰਾ ਪਸਰਿਆ, ਲੋਕਾਂ ਵਲੋਂ ਧਰਮ ਤੋ ਕਿਨਾਰਾ ਤੇ ਦੂਸਰਿਆਂ ਦਾ ਹੱਕ ਖੋਹਣ ਦੇ ਯਤਨ ਕਰਨ ਜਿਹੇ ਕੁਕਰਮ ਵੱਧਣ ਲੱਗਦੇ ਹਨ ਤਾਂ ਪ੍ਰਮਾਤਮਾ ਨੂੰ ਆਪ ਕਿਸੇ ਜੋਤ ਵਿੱਚ ਰੂਪਮਾਨ ਹੋ ਕੇ ਸੰਸਾਰ ਤੇ ਆਉਣਾ ਪੈਂਦਾ ਹੈ । ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਖੁਦ ਖੁਦਾ ਦੀ ਜੋਤ ਸਨ ਤੇ ਇਲਾਹੀ ਨੂਰ ਦਾ ਡੁੱਲ ਡੁੱਲ ਪੈਂਦਾ ਵਗਦਾ ਚਸ਼ਮਾ ਸਨ । ਇਸ ਮਹਾਨ ਰੱਬੀ ਜੋਤ ਨੇ ਦੁਨੀਆਂ ਤੇ ਸੰਨ 1862 ਈਸਵੀ ਨੂੰ ਨਾਨਕੇ ਪਿੰਡ ਬੱਲੋਵਾਲ ਜਿਲ੍ਹਾ ਜਲੰਧਰ (ਹੁਣ ਨਵਾਂ ਸ਼ਹਿਰ) ਵਿਖੇ ਅਵਤਾਰ ਧਾਰਿਆ ।ਪਿਤਾ ਮੰਗਲ ਦਾਸ ਜੀ ਦੇ ਗ੍ਰਹਿ ਮਾਤਾ ਸਾਹਿਬ ਦੇਈ ਜੀ ਦੀ ਪਵਿੱਤਰ ਕੁੱਖ ਨੂੰ ਭਾਗ ਲਗਾਉਣ ਵਾਲੇ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਜਨਮ ਤੋ ਹੀ ਇੱਕ ਅਨੋਖੇ ਬਾਲਕ ਦੇ ਰੂਪ ਵਿੱਚ ਪ੍ਰਗਟ ਹੋਏ ਜਿਨਾਂ ਦੇ ਦਰਸ਼ਨ ਕਰਕੇ ਉਮਰੀ ਦਾਈ ਨਿਹਾਲ ਹੋ ਗਈ ਤੇ ਖੀਵੀ ਹੋ ਕੇ ਮਹਾਰਾਜ ਦੇ ਨੂਰਾਨੀ ਝਲਕਾਰੇ ਬਾਰੇ ਲੋਕਾਂ ਨੂੰ ਦੱਸਣ ਲੱਗੀ । ਨਾਨਾ ਖਜਾਨਾ ਜੀ ਨੇ ਖੁਸ਼ੀ ਵਿੱਚ ਮਠਿਆਈ ਵੰਡਣੀ ਸ਼ੁਰੂ ਕਰ ਦਿੱਤੀ । ਜੱਦੀ ਪਿੰਡ ਮੰਨਣਹਾਨਾ ਜਿਲ੍ਹਾ ਹੁਸ਼ਿਆਰਪੁਰ ਵਿੱਖੇ ਜਦੋ ਆਪ ਜੀ ਦੇ ਅਵਤਾਰ ਧਾਰਨ ਦੀ ਖਬਰ ਮਿਲੀ ਤਾਂ ਪੜਦਾਦਾ ਨੌਧਾ ਸਿੰਘ ਜੀ ਦੇ ਹੁਕਮ ਅਨੁਸਾਰ ਦਾਦਾ ਭੋਲਾ ਜੀ ਨੇ ਕੰਗਰੋੜ ਪਿੰਡ ਵਿੱਖੇ 25 ਘੁੰਮ੍ਹਾਂ ਜਮੀਨ ਦਾਨ ਵਜੋ ਦੇ ਦਿੱਤੀ ਬੇਅੰਤ ਖੁਸ਼ੀਆਂ ਹੋਈਆਂ, ਰਾਹਗੀਰਾਂ ਦੇ ਪਾਣੀ ਪੀਣ ਲਈ ਖੁਹੀਆਂ ਲਗਵਾਈਆਂ ਗਈਆਂ । ਭਗਵਾਨ ਦਾ ਰੂਪ ਹੋਣ ਕਰਕੇ ਨਾਮ ਵੀ ਭਗਵਾਨ ਦਾਸ ਰੱਖਿਆ ਗਿਆ ।ਆਪ ਜੀ ਨੂੰ ਭੂਆ ਅਤਰੀ ਦੇ ਪਿੰਡ ਮੂਸਾਪੁਰ ਮੌਲਵੀ ਮਾਸਟਰ ਸ਼ਾਹਦੀਨ ਕੋਲ ਪੜ੍ਹਨ ਪਾਇਆ, ਤੀਖਣ ਬੁੱਧੀ ਦੇ ਮਾਲਕ ਭਗਵਾਨ ਦਾਸ ਤੋ ਮੌਲਵੀ ਬੜਾ ਪ੍ਰਭਾਵਿਤ ਹੋਇਆ ਤੇ ਉਹਨਾਂ ਥੋੜੇ ਹੀ ਸਮੇਂ ਵਿੱਚ ਫਾਰਸੀ, ਅੰਗਰੇਜੀ, ਉਰਦੂ, ਪੰਜਾਬੀ, ਹਿੰਦੀ,ਨਾਗਰੀ ਤੇ ਅਰਬੀ ਵਿੱਚ ਮੁਹਾਰਿਤ ਹਾਸਿਲ ਕਰ ਲਈ । ਤੇਰਾਂ ਸਾਲ ਦੀ ਉਮਰ ਵਿੱਚ ਪੜ੍ਹਾਈ ਪੂਰੀ ਕਰਕੇ ਆਪ ਜੀ ਸਾਧੂ ਬਿਰਤੀ ਵਾਲੇ ਜਾਪਦੇ ਸਨ । ਬਹੁਤ ਹੀ ਸੁੰਦਰ ਤੇ ਵਿਲੱਖਣ ਖਿੱਚ ਪਾਉਣ ਵਾਲੇ ਮਹਾਂਪੁਰਸ਼ ਰਾਜਿਆਂ ਦੇ ਵੀ ਮਹਾਰਾਜੇ ਜਾਪਦੇ ਸਨ। ਸਿਰ ਤੇ ਸੋਨੇ ਰੰਗੀਆਂ ਜਟਾਵਾਂ, ਕੁੰਦਨ ਵਰਗੀ ਦੇਹ ਹਰ ਇੱਕ ਨੂੰ ਮੋਹ ਲਂੈਦੀ ਸੀ । ਜੱਦੀ ਜਗੀਰਾਂ ਤੇ ਨੰਬਰਦਾਰੀਆ ਤੋਂ ਪਾਸਾ ਵੱਟਦਿਆ ਸਾਧੂ ਸੰਤਾਂ ਦਾ ਸੰਗ ਕਰਨ ਲੱਗੇ । ਇਸੇ ਦੌਰਾਨ ਮਹਾਰਾਜ ਰਾਜਾ ਸਾਹਿਬ ਜੀ ਦਾ ਭਾਈ ਜਵਾਹਰ ਸਿੰਘ ਨਾਲ ਮਿਲਾਪ ਹੋਇਆ ਤੇ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਗੁਰੂ ਧਾਰਨ ਕੀਤਾ ਅਤੇ ਬਹੁਤ ਸਾਲ ਝਿੰਗੜਾਂ ਵਿਖੇ ਰਹੇ ਜਿਥੇ "ਭਗਵਾਨ ਬਿਲਾਸ" ਗ੍ਰੰਥ ਦੀ ਰਚਨਾ ਕੀਤੀ।ਜਿਸ ਵਿੱਚ ਮਹਾਰਾਜ ਜੀ ਨੇ ਆਪਣੇ ਆਪ ਨੂੰ ਭਗਵਾਨ ਬਿਲਾਸ ਵਿਚ ਮੌਜ ਦਿਲ ਦਰਵੇਸ਼ ਲਿਖਿਆ। ਜਦੋ ਰਾਜਾ ਸਾਹਿਬ ਜੀ ਦਾ ਮੇਲ ਮਸਤ ਪਟਿਆਲੇ ਵਾਲੇ ਬਾਬਾ ਸਾਹਿਬ ਦਾਸ ਜੀ ਨਾਲ ਹੋਇਆ ਤੇ ਮਸਤਾਂ ਨੇ ਸੇਵਕਾਂ ਨੂੰ ਫੁਰਮਾਨ ਜਾਰੀ ਕੀਤਾ ਕਿ ਬਾਬਾ ਭਗਵਾਨ ਦਾਸ ਜੀ ਨੂੰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਕਹਿ ਕਿ ਬੁਲਾਇਆ ਜਾਵੇ ।ਆਪ ਜੀ ਦੇ ਨੂਰਾਨੀ ਚਿਹਰੇ ਅਤੇ ਸੁੰਦਰਤਾ ਤੋਂ ਪ੍ਰਭਾਵਿਤ ਹੋ ਕੇ ਕਈ ਸਾਧੂ ਮੰਡਲੀਆਂ ਨੇ ਆਪ ਜੀ ਨੂੰ ਆਪਣੀ ਮੰਡਲੀ ਵਿੱਚ ਰਲਾਉਣਾ ਚਾਹਿਆ ਪਰੰਤੂ ਮੌਜ ਦਿਲ ਦਰਵੇਸ਼ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਪਿੰਡ ਮਜਾਰਾ ਨੌ ਅਬਾਦ , ਝਿੰਗੜਾਂ, ਰਸੂਲਪੁਰ, ਰਹਿਪਾ , ਗੁਣਾਚੌਰ, ਆਦਿ ਵਿੱਚ ਹੀ ਜਿਆਦਾਤਰ ਵਿਚਰਦੇ ਰਹੇ। ਆਪ ਜੀ ਦੇ ਨਾਮ ਦੀ ਜਸ ਕੀਰਤੀ ਇਤਨੀ ਜਿਆਦਾ ਫੈਲ ਗਈ ਕਿ ਹਰਿਦੁਆਰ ਗੰਗਾ ਤੀਕ ਤੋਂ ਵੀ ਸਾਧੂ ਦਰਸ਼ਨਾਂ ਦੀ ਤਾਂਘ ਲੈ ਕੇ ਪੁੱਜਦੇ ਤੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਉਨ੍ਹਾਂ ਨੂੰ ਦਰਸ਼ਨਾਂ ਦੇ ਨਾਲ ਨਾਲ ਇਲਾਹੀ ਬੋਲਾਂ ਨਾਲ ਸਰਸ਼ਾਰ ਕਰਦੇ । ਆਪ ਜੀ ਉੱਚ ਕੋਟੀ ਦੇ ਵਿਦਵਾਨ ਸਨ ਜਿਸ ਦਾ ਪ੍ਰਗਟਾਵਾ ਆਪ ਵਲੋਂ ਰਚਿਤ ਪਵਿੱਤਰ ਗ੍ਰੰਥ " ਭਗਵਾਨ ਬਿਲਾਸ" ਤੋਂ ਹੁੰਦਾ ਹੈ ਜਿਸ ਵਿੱਚ ਜੀਵਨ ਦੇ ਹਰੇਕ ਪੜਾਅ ਦਾ ਵਰਣਨ ਤੇ ਪ੍ਰਭੂ ਦੇ ਨਾਮ ਰੰਗ ਵਿਚ ਮਨ ਰੰਗ ਕੇ ਜੀਵਨ ਸਫਲ ਬਣਾਉਣ ਦੀ ਪ੍ਰੇਰਨਾ ਮਿਲਦੀ ਹੈ। ਅਣਗਿਣਤ ਜੀਵਾਂ ਦਾ ਉਧਾਰ ਕਰਦੇ 15 ਭਾਦਰੋਂ ਵੀਰਵਾਰ ਸੰਨ 1940 ਨੂੰ ਮਜਾਰੇ ਪਿੰਡ ਮਾਤਾ ਜੱਸੀ ਦੇ ਘਰ ਅੰਮ੍ਰਿਤ ਵੇਲੇ ਜਿਉਂ ਜਲ ਮਹਿ ਜਲੁ ਆਏ ਖਟਾਨਾ।ਤਿਉ ਜੋਤੀ ਸੰਗਿ ਜੋਤਿ ਸਮਾਨਾ ॥ ਦੇ ਮਹਾਂਵਾਕ ਅਨੁਸਾਰ ਪ੍ਰਮਾਤਮਾ ਵਿੱਚ ਵਿਲੀਨ ਹੋ ਗਏ ।ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਮੂਰਤੀ ਪੂਜਾ ਦੀ ਮਨਾਹੀ ਕਰਦੇ ਸਨ ।ਇਸ ਲਈ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਨ ਵਾਲੇ ਮਹਾਰਾਜ ਜੀ ਦੀ ਕੋਈ ਦੁਨਿਆਵੀ ਤਸਵੀਰ ਨਹੀ ਬਣਾ ਸਕਿਆ । ।
Click the like button for more updates
Copyright ©2018 All Rights Reserved by all Temples Shri Nabh Kanwal Raja Sahib Ji. | Powered by: Avtar Enterprises Mukandpur(Pb.) India -144507