ਸੁੱਜੋ ਨਗਰ ਦੀ ਧਰਤੀ ਵਰਾਂ ਦੀ ਦਾਤੀ ਹੈ। ਕਿਣਕਾ ਕਿਣਕਾ ਪਵਿੱਤਰ ਹੈ ਇਸ ਧਰਤੀ ਦਾ। ਇਸ ਨਗਰ ਦਾ ਹਰੇਕ ਪ੍ਰਾਣੀ ਪਾਤਸ਼ਾਹ ਦੀ ਸੇਵਾਦਾਰੀ ਮਹਿਸੂਸ ਕਰਦਾ ਹੈ। ਇਹ ਨਗਰ ਸੇਵਾ ਭਾਵਨਾ ਵਾਲਾ ਨਗਰ ਹੈ। ਪ੍ਰਭੂ ਦੇ ਕੋਲੋ ਬ੍ਰਹਮ ਸਰੂਪ ਦੇ ਪਾਸੋਂ ਜੇਕਰ ਕੁਝ ਲੈਣਾ ਹੋਵੇ ਤਾਂ ਸੇਵਾਦਾਰੀ ਹੀ ਪੁੱਗਦੀ ਹੈ।ਧੰਨਤਾ ਯੋਗ ਹਨ ਉਹ ਜੀਵ ਜਿਹੜੇ ਹਜੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਚਰਨਾਂ ਦੀ ਸੇਵਾਦਾਰੀ ਲਈ ਤਿਆਰ ਵਰ ਤਿਆਰ ਰਹੇ। ਪਾਤਸ਼ਾਹ ਜੀ ਨੇ ਵੀ ਸੇਵਾਦਾਰਾਂ ਦੀਆਂ ਸੇਵਾ ਨੂੰ ਹੀ ਫਲ ਲਾਏ ਹਨ। ਅੱਜ ਵੀ ਇਹ ਨਗਰ ਮਹਾਰਾਜ ਜੀ ਦੀਆਂ ਬਖਸ਼ਿਸ਼ਾ ਲੈ ਰਿਹਾ ਹੈ। ਝਿੰਗੜਾਂ,ਰਹਿਪਾ,ਗੋਸਲਾ ਵਿੱਚ ਸਤਿਗੁਰਾਂ ਨੇ ਆਪਣੀਆਂ ਬਖਸ਼ਿਸ਼ਾਂ ਦਾ ਮੀਂਹ ਵਰਸਾ ਦਿੱਤਾ । ਧਰਤੀ ਪੂਜਣ ਯੋਗ ਬਣਾ ਦਿੱਤੀ।ਸੁੱਜੋ ਦੀ ਧਰਤੀ ਵੱਲ ਨਜਰ ਪਈ ,ਜਾ ਕਰਕੇ ਆਸਣ ਲਾ ਲਿਆ । ਸੱਚੇ ਪ੍ਰੀਤਮ ਨੇ ਇਸ ਧਰਤੀ ਤੇ। ਮਾਘ ਮਹੀਨੇ ਦੀ ਰੁੱਤ ਚੱਲ ਰਹੀ ਸੀ ਪ੍ਰਭੂ ਚਰਨਾਂ ਨਾਲ ਇਕਮਿਕ ਹੋ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਉਨੀ ਦਿਨੀ ਆਪਣੇ ਉੱਪਰ ਇੱਕ ਪਤਲੀ ਚਾਦਰ ਹੀ ਲੈ ਕੇ ਰੱਖਦੇ ਸਨ। ਕੜਾਕੇ ਦੀ ਠੰਡ ਪੈ ਰਹੀ ਸੀ। ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀਆਂ ਜੜ੍ਹਾ ਵਿੱਚ ਕੰਕਰ ਜੰਮ ਜਾਂਦਾ।ਗਰਦਨ ਤੇ ਕੋਰਾ ਜੰਮ ਜਾਂਦਾ। ਦੀਨ ਦੁਨੀਆਂ ਦੇ ਬਾਲੀ ਦੁਨੀਆਂ ਨੂੰ ਤਾਰਨ ਲਈ ਪ੍ਰਭੂ ਚਰਨਾਂ ਨਾਲ ਜੁੜੇ ਰਹਿੰਦੇ। ਸੁੱਜੋ ਦੀਆਂ ਸੰਗਤਾਂ ਘੋਰ ਤਪੱਸਿਆਂ ਨੂੰ ਵੇਖ ਕੇ ਦੰਗ ਰਹਿ ਗਈਆਂ। ਸਵਾ ਮਹੀਨੇ ਇੱਕੋ ਤਾੜੇ ਬੈਠੇ ਰਹੇ ਨਾ ਕੁਝ ਖਾਧਾ ਨਾ ਕੁਝ ਪੀਤਾ ਪਿੰਡ ਵਿੱਚ ਸਿਆਣੇ ਪੁਰਖਾਂ ਨੇ ਫਿਕਰ ਕੀਤਾ ਕਿ ਏਡਾ ਕਠਿਨ ਜਪੁ,ਤਪੁ ਸਿਰਫ ਤੇ ਸਿਰਫ ਸਾਡੇ ਪਿੰਡ ਦੇ ਭਾਗ ਹਰੇ ਕਰਨ ਲਈ ਹੀ ਕਰ ਰਹੇ ਹਨ।ਇਹ ਦੇਖ ਸੰਗਤ ਹਾਜਰ ਹੋਈ। ਮਹਾਰਾਜ ਜੀ ਨੇ ਆਪਣੇ ਸੇਵਕਾਂ ਵੱਲ ਵੇਖਿਆਂ ਅਤੇ ਮੁਸਕਰਾਏ।ਸੰਗਤਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਪ੍ਰਸ਼ਾਦਾ ਛੱਕ ਲਿਆ ਕਰੋ ਜੀ। ਹਰਜਿੰਦਰ ਸਿੰਘ ਨੂੰ ਹੁਕਮ ਹੋਇਆ ਕਿ ਪ੍ਰਸ਼ਾਦਾ ਬਣਾ ਕੇ ਦੇ ਜਾਇਆ ਕਰ।ਸੰਗਤ ਦੀ ਬੇਨਤੀ ਤੇ ਨਿਰੰਜਣ ਸਿੰਘ ਦੇ ਖੇਤ 'ਚ ਕੁੱਲਾ ਬਣਾ ਦਿੱਤਾ। ਮਹਾਰਾਜ ਉੱਥੇ ਕਾਫੀ ਸਮਾਂ ਰਹਿੰਦੇ ਰਹੇ ।ਸੀਤਲ ਸਿੰਘ ਦੇ ਖੇਤ'ਚ ਫਲਾਹੀ ਸੀ। ਜਿਸਦਾ ਇੱਕ ਲੱਚਕਦਾਰ ਟਾਹਣਾ ਸੀ। ਸਤਿਗੁਰੂ ਜੀ ਉਸ ਫਲਾਹੀ ਤੇ ਮਣ੍ਹਾ ਬਣਾ ਕੇ ਵੀ ਰਹਿੰਦੇ ਰਹੇ।ਨਗਰ ਦੇ ਬਹੁਤ ਸਾਰੇ ਜੀਵ ਸਵੇਰ ਸ਼ਾਮ ਦਰਸ਼ਨਾਂ ਅਤੇ ਸੇਵਾ ਨੂੰ ਆਉਣ ਲੱਗੇ।ਹਰਜਿੰਦਰ ਸਿੰਘ ਦਾ ਭਰਾ ਵਰਿਆਮ ਸਿੰਘ ਜੋ ਚੀਨ ਦੇਸ਼ ਤੋ ਰਹਿ ਕੇ ਆਇਆ ਸੀ ,ਉਸਦਾ ਮਹਾਰਾਜ ਜੀ ਦੇ ਚਰਨਾਂ ਨਾਲ ਅਥਾਂਹ ਪ੍ਰੇਮ ਬਣ ਗਿਆ।ਹਰ ਸਮੇਂ ਮਹਾਰਾਜ ਜੀ ਉਸਨੂੰ ਅੰਗ ਸੰਗ ਮਹਿਸੂਸ ਹੋਣ ਲੱਗੇ।ਸੀਨੇ ਵਿੱਚ ਠੰਡਕ ਰਹਿਣ ਲਈ ਚਿੱਤ ਖੜਾਉ 'ਚ ਆ ਗਿਆ। ਵਰਿਆਮ ਸਿੰਘ ਹਰਜਿੰਦਰ ਸਿੰਘ ਨੂੰ ਕਹਿਣ ਲੱਗਾ ਜੀ ਕਿ ਸਤਿਗੁਰੂ ਹਜੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਰਹਿਣ ਵਾਸਤੇ ਚੀਨੀ ਕਲਾ ਦਾ ਬੰਗਲਾ ਬਣਾ ਦੇਈਏ।ਹਰਜਿੰਦਰ ਸਿੰਘ ਪਹਿਲਾਂ ਹੀ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਸੇਵਕ ਸੀ। ਦੋਵਾਂ ਭਰਾਂਵਾ ਨੇ ਗੱਲ ਪੱਲਾ ਪਾ ਜਾ ਅਧੀਨਗੀ ਨਾਲ ਬੇਨਤੀ ਇਸ ਚਾਉ ਨਾਲ ਕੀਤੀ ਕਿ ਹਜੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਹਮੇਸ਼ਾ ਲਈ ਸਾਡੇ ਹੋ ਜਾਣਗੇ ਤੇ ਸਦਾ ਲਈ ਇਸ ਨਗਰ ਤੇ ਆਪਣੀ ਕ੍ਰਿਪਾ ਦਾ ਮੀਂਹ ਵਰਸਾਉਣਗੇ। ਹਜੂਰ ਮੁੰਦ ਮੁੰਦ ਮੁਸਕਰਾਏ। ਸੇਵਕਾਂ ਦੇ ਦਿਲਾਂ ਨੂੰ ਠਾਰਨ ਲਈ ਹਾਂ ਵਿੱਚ ਸਿਰ ਹਿਲਾਇਆ। ਬੰਗਲਾ ਸਾਹਿਬ ਦੀ ਸਥਾਪਨਾ ਕਰਨ ਲਈ ਸੱਤ ਇੱਟਾਂ ਰੱਖਣ ਦਾ 13 ਸਾਵਣ 1911ਦਾ ਦਿਨ ਨੀਯਤ ਕੀਤਾ।ਮਹਾਰਾਜ ਨੂੰ ਨੀਂਹ ਰੱਖਣ ਲਈ ਬੇਨਤੀ ਕੀਤੀ । ਜਿੱਥੇ ਨੀਂਹ ਪੱਟੀ ਸੀ, ਉੱਥੇ ਸੰਗਤਾਂ ਜੁੜੀਆਂ ਹੋਈਆਂ ਸਨ। ਪੱਟੀ ਨੀਂਹ ਵੱਲ ਨਜਰ ਮਾਰੀ। ਮਲਕ ਮਲਕ ਅੱਗੇ ਸਰਕ ਗਏ। ਤਿੰਨ ਖੇਤ ਅੱਗੇ ਜਾ ਕੇ ਖੜੇ ਹੋ ਗਏ। ਸੰਗਤ ਵੀ ਪਿੱਛੇ ਜਾ ਤੁਰੀ । ਰੁੱਕ ਕੇ ਕਹਿਣ ਲੱਗੇ ਸਥਾਨ ਦੀ ਅਕਾਲ ਪੁਰਖ ਵੱਲੋ ਨਿਸ਼ਾਨਦੇਹੀ ਤਾਂ ਇਸ ਜਗ੍ਹਾ ਦੀ ਹੈ,ਹੁਕਮ ਤਾਂ ਇਸ ਥਾਂ ਦਾ ਹੈ ।ਮੇਰੀ ਪਿਛਲੀ ਜਗੀਰ ਵੀ ਇੱਥੋ ਦੀ ਨਿਕਲਦੀ ਹੈ ।ਇਸ ਥਾਂ ਦਾ ਕਿਣਕਾ ਕਿਣਕਾ ਬਖਸ਼ਿਸ਼ਾਂ ਵਾਲਾ ਹੈ । ਹਰਜਿੰਦਰ ਸਿੰਘ ਸਭ ਬਖਸ਼ਿਸ਼ਾਂ ਹਨ ਇਸ ਥਾਂ'ਚ।ਦੇਵੀ ਦੇਵਤੇ,ਮੁਨੀਜਨ,ਰਿਸ਼ੀਵਰ,ਬ੍ਰਹਮ ਗਿਆਨੀ ਇਸ ਅਸਥਾਨ ਤੇ ਵਾਸਾ ਕਰ ਚੁੱਕੇ ਹਨ।ਮੇਰਾ ਬੰਗਲਾ ਤਾਂ ਇਸ ਅਸਥਾਨ ਤੇ ਚਾਹੀਦਾ ਹੈ।ਥਾਂ ਨਿਰੰਜਣ ਸਿੰਘ ਦਾ ਸੀ।ਪਾਤਸ਼ਾਹ ਨੇ ਉਸਨੂੰ ਪਹਿਲਾਂ ਹੀ ਦੇਗ ਬਣਾਉਣ ਦਾ ਹੁਕਮ ਕਰ ਦਿੱਤਾ ਸੀ।ਦੇਗ ਲੈ ਕੇ ਜਦੋ ਹਾਜਰ ਹੋਇਆ ।ਆਪਣੀ ਜਮੀਨ'ਚ ਖੜ੍ਹਿਆ ਨੂੰ ਸੰਗਤ ਤੇ ਮਹਾਰਾਜ ਨੂੰ ਵੇਖਿਆ ,ਚਰਨ ਪਕੜ ਕੇ ਕਹਿਣ ਲੱਗਾ ਜੀ ,ਸਭ ਕੁਝ ਆਪ ਜੀ ਦਾ ਹੀ ਹੈ ਜੀ । ਆਪਣੀ ਮੇਹਰ ਦਾ ਮੀਂਹ ਵਰਸਾਉ ਜੀ।ਨਰੰਜਣ ਸਿੰਘ ਦਾ ਮਨ ਅਸ਼ ਅਸ਼ ਕਰ ਉਠਿਆ ਕਿਉਕਿ ਸਤਿਗੁਰੂ ਜੀ ਮਿਹਰ ਦੇ ਘਰ ਆਏ ਸਨ । ਸੇਵਕ ਦੀ ਘਾਲਣਾ ਮੰਨਜੂਰ ਕੀਤੀ, ਨੀਂਹ ਪੱਟੀ ਗਈ।ਮਹਾਰਾਜ ਨੇ ਆਪ ਆਪਣੇ ਹੱਥੀਂ ਸੱਤ ਇੱਟਾਂ ਰੱਖੀਆਂ। ਇੱਟਾਂ ਰੱਖਦੇ ਸਾਰ ਹੀ ਬਖਸ਼ਿਸ਼ਾਂ ਕਰਦੇ ਕਹਿਣ ਲੱਗੇ ,ਹਰਜਿੰਦਰ ਸਿੰਘ ਵਰਿਆਮ ਸਿੰਘ ਅਤੇ ਨਿਰੰਜਣ ਸਿੰਘ ਤੁਹਾਡੇ ਨਗਰ ਨੂੰ ਵੀ ਇਲਾਹੀ ਜੋਤ ਨਾਲ ਮਾਲਾਮਾਲ ਕਰ ਦਿੱਤਾ ਤੇ ਤੁਹਾਡੇ ਨਗਰ ਨੂੰ ਵੀ ਵਰ ਦਾ ਦਾਤਾ ਬਣਾ ਦਿੱਤਾ।ਸੱਚਖੰਡ ਬਣਾ ਦਿੱਤਾ ਤੁਹਾਡੇ ਨਗਰ ਨੂੰ ,ਜੋ ਵੀ ਪ੍ਰਾਣੀ ਸ਼ਰਧਾ ਭਾਵਨਾ ਨਾਲ ਜੋ ਚਾਹੁਵੇ ਉਹ ਮਿਲੇਗਾ।ਦੁਖੀਆਂ ਦੇ ਦੁੱਖ ਦੂਰ ਹੋਵੇਗਾ ,ਆਤਮਾ ਨੂੰ ਪਾਰਗਤੀ,ਧੰਨ ਦੌਲਤ,ਸੇਵਾ ਸਿਮਰਨ ਇਸ ਅਸਥਾਨ ਤੋ ਮਿਲੇਗਾ।ਪਾਪ ਦਲਿੱਦਰ,ਦੁੱਖ ਤੇ ਅਗਿਆਨਤਾ ਦੂਰ ਭੱਜਣਗੇ।ਕੋਮਲਤਾ,ਸਹਿਜਤਾ,ਨਿਮਰਤਾ,ਸਤ ਸੰਤੋਖ,ਦਇਆ ਧੀਰਜ ਮਿਲੇਗਾ ਇਸ ਅਸਥਾਨ ਤੋਂ। 16 ਘੁਮਾ 'ਚ ਹੋਵੇਗਾ ਮੇਰਾ ਬੰਗਲਾ 8 ਘੁੰਮਾ 'ਚ ਮੇਰੀ ਸੰਗਤ ਦੇ ਗੱਡੇ ਖੜਨਗੇ 2 ਘੁੰਮਾ 'ਚ ਜੋੜੇ ਜੁੱਤੀਆਂ ਹੋਇਆ ਕਰਨਗੀਆਂ ਸੰਗਤ ਦੀਆਂ।ਹਰਜਿੰਦਰ ਸਿੰਘ ਨੇ ਕੁਝ ਦਿਨਾਂ ਬਾਅਦ ਬੇਨਤੀ ਕੀਤੀ ਕਿ ਜੀ ਇੱਟਾਂ ਤੇ ਲੱਕੜ ਦੇ ਮਿਸਤਰੀ ਲੈ ਆਵਾਂ। ਤਾਂ ਪਾਤਸ਼ਾਹ ਕਹਿੰਦੇ ਆਪਣੇ ਆਪ ਆ ਜਾਣਗੇ। ਗੋਸਲਾਂ ਤੋੰ ਮੰਗਲ ਦਾਸ ,ਮੀਂਹਾ ਸਿੰਘ ਰਹਿਪੇ ਤੋ ਹੋਰ ਮਿਸਤਰੀ ਸੇਵਾ ਵਿੱਚ ਹਾਜਰ ਹੋਏ। ਥੱਲੇ ਭੋਰਾ ਬਣਾਇਆ।ਦੋ ਛੱਤਾਂ ਬਣਾਈਆਂ ਗਈਆਂ। ਲੱਕੜ ਦੇ ਚੀਨੀ ਢੰਗ ਦੇ ਵਾਧਰੇ ਕੱਢੇ ਗਏ। ਨੋਕਦਾਰ ਡੂੰਘੀ ਢਲਾਨਾ ਵਾਲੀ ਚੀਨੀ ਛੱਤ ਬਣ ਕੇ ਤਿਆਰ ਹੋ ਗਈ। ਵਿਚਕਾਰਲੀ ਮੰਜਿਲ ਤੇ ਹਰ ਇੱਕ ਨੂੰ ਨਹੀਂ ਸੀ ਜਾਣ ਦਿੰਦੇ। ਇਸਨੂੰ ਦੇਵਤਿਆਂ ਦੀ ਛੱਤ ਕਹਿੰਦੇ ਸਨ। ਸੀਤਲ ਸਿੰਘ ਨੂੰ ਹੀ ਧੂਫ ਤੇ ਸੇਵਾ ਕਰਨ ਦੀ ਆਗਿਆ ਦਿੱਤੀ ਹੋਈ ਸੀ। ਇੱਕ ਸਾਲ ਤੇਜ ਹਨੇਰੀਆਂ ਆਉਣ ਨਾਲ ਬੰਗਲਾ ਸਾਹਿਬ ਦੀ ਉਪਰਲੀ ਛੱਤ ਨੁਕਸਾਨੀ ਗਈ। ਨਵੀ ਇਮਾਰਤ ਬਾਅਦ ਵਿੱਚ ਬਣ ਕੇ ਤਿਆਰ ਹੋਈ। ਲੰਗਰ ਹਾਲ ਦੀ ਇਮਾਰਤ ਵੀ ਬਣ ਕੇ ਤਿਆਰ ਹੋ ਗਈ। ਸੰਗਤਾਂ ਹਰੇਕ ਸੰਗਰਾਂਦ ਅਤੇ ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਸਲਾਨਾ ਬਰਸੀ ਜੋੜ ਮੇਲਾ ਮਨਾਉਦੀਆਂ ਹਨ। ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਵਰਸੀ ਅਸੂ ਦੇ ਮਹੀਨੇ ਵਿੱਚ ਮਨਾਈ ਜਾਂਦੀ ਹੈ। ਜਿੱਥੇ ਕਬੱਡੀ ਅਤੇ ਛਿੰਝ ਦਾ ਆਯੋਜਨ ਕੀਤਾ ਜਾਂਦਾ ਹੈ। ਸਦਾ ਵਰਤੀ ਲੰਗਰ ਲੱਗਦੇ ਹਨ।ਦੇਸ਼ਾਂ ਵਿਦੇਸ਼ਾਂ ਤੋ ਸੰਗਤਾਂ ਮਨਬਾਂਛਿਤ ਫਲ ਪਾaੇਦੀਆਂ ਹਨ। ਆਖੰਡਪਾਠਾਂ ਦੀ ਸੇਵਾ ਚਲਦੀ ਰਹਿੰਦੀ ਹੈ।।