HTML marquee Tag

Dhan Dhan Shri Nabh Kamal Raja Sahib Ji Di 78th Annual Barsi Gurudwara Dukhniwaran Jhingran 31/08/2018 Aramb Shri Akhand Path Sahib , Nagar Kirthan 01/09/2018 Day Dharmik Diwan & Night Kirtan Darbar 02/09/2018 Bhog Shri Akhand Path Sahib Ji & Dharmik Diwan........................................ Dhan Dhan Shri Nabh Kamal Raja Sahib Ji Di 78th Annual Barsi Rasokhana Mazara Nau Abad 07/09/2018 Aramb Shri Akhand Path Sahib , Nagar Kirthan 08/09/2018 Day Dharmik Diwan & Night Kirtan Darbar 09/09/2018 Bhog Shri Akhand Path Sahib Ji & Dharmik Diwan................................... Dhan Dhan Shri Nabh Kamal Raja Sahib Ji Di 78th Annual Barsi Dhan Dhan Lala Hameer Chand Bali Ji 31/08/2018 Aramb Shri Akhand Path Sahib ,Night Dharmik Stage 01/09/2018 Day Dharmik Stage & Night Dharmik Stage 02/09/2018 Bhog Shri Akhand Path Sahib Ji & Dharmik Stage

DMn DMn mhMq pUrn dws jI
Watch Live Program
Photo Gallery
Video Library Audio Library
 ਮਹੰਤ ਪੂਰਨ ਦਾਸ ਜੀ ਐਸੀ ਰੁਹਾਨੀ ਸ਼ਖਸੀਅਤ ਦੇ ਮਾਲਕ ਸਨ ਜਿਨ੍ਹਾਂ ਨੂੰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਨੇ " ਹੱਥ ਤੇਰਾ ਤੇ ਖੀਸਾ ਮੇਰਾ " ਦਾ ਵਚਨ ਉਚਾਰ ਕੇ ਬੜੀ ਮਹੱਤਵਪੂਰਨ ਉਪਾਧੀ ਦੀ ਬਖਸ਼ਿਸ਼ ਕੀਤੀ । ਆਪ ਜੀ ਦੀ ਮਾਤਾ ਬੀਬੀ ਕਾਹਨੋ ਤੇ ਪਿਤਾ ਦਾ ਨਾਮ ਮੰਗਲ ਦਾਸ ਜੀ ਸੀ ।ਪਿੰਡ ਚੱਕ ਬਿਲਗਾ ਨੇੜੇ ਬਹਿਰਾਮ ਵਿਖੇ ਇਹ ਪਰਿਵਾਰ ਖੇਤੀਬਾੜੀ ਦਾ ਕੰਮ ਕਰਦਾ ਸੀ । ਤਿੰਨ ਭਰਾਵਾ ਚੋ ਸਭ ਤੋ ਛੋਟੇ ਹੁੰਦੇ ਹੋਏ , ਜਿੱਥੇ ਆਪ ਤੀਖਣ ਬੁੱਧੀ ਦੇ ਮਾਲਕ ਸਨ ਉੱਥੇ ਹੀ ਨਿਮਰਤਾ , ਦਇਆਵਾਨ ਤੇ ਸਭ ਦਾ ਭਲਾ ਚਾਹੁੰਣ ਵਾਲੀ ਬਿਰਤੀ ਦੇ ਮਾਲਕ ਸਨ । ਇਸ ਕਾਰਨ ਕਰਕੇ ਹੀ ਆਪ ਦੁਨੀਆਦਾਰੀ ਤੋ ਨਿਰਲੇਪ ਹੀ ਰਹਿੰਦੇ ਸਨ । ਪਿੰਡ ਨੇੜੇ ਢਾਬਾਂ ਵਾਲੇ ਸਾਧੂ ਬ੍ਰਹਮ ਦਰਿਆ ਜੀ ਦੀ ਸੰਗਤ ਕਰਿਆ ਕਰਦੇ ਸਨ ਤੇ ਬਿਨਾ ਨਾਗਾ ਦਰਸ਼ਨ ਕਰਿਆ ਕਰਦੇ ਸਨ । ਬ੍ਰਹਮ ਦਰਿਆ ਦੇ ਆਕਾਲ ਚਲਾਣਾ ਕਰ ਜਾਣ ਉਪਰੰਤ ਪੂਰਨ ਦਾਸ ਜੀ ਦਾ ਮਨ ਬਹੁਤ ਉਪਰਾਮ ਹੋ ਗਿਆ। ਕੰਮ ਕਾਰ ਵਿੱਚ ਮਨ ਨਾ ਲੱਗਣਾ ਤੇ ਉਦਾਸ ਰਹਿੰਦਿਆ ਨੂੰ ਦੇਖ ਕੇ ਮਾਤਾ ਜੀ ਨੇ ਪੁੱਤਰ ਨੂੰ ਆਖਿਆ ਕਿ ਪੂਰਨ ਤੇਰੇ ਦਿਲ ਦੀ ਵੇਦਨਾ ਮੈ ਸਮਝਦੀ ਹਾਂ ਲਾਭੇ ਦੇ ਮਜਾਰੇ (ਰਾਜਾ ਸਾਹਿਬ ਦੇ ਮਜਾਰੇ ) ਇੱਕ ਉਚ ਕੋਟੀ ਵਾਲੀ ਸਾਧੂ ਹਸਤੀ ਰਾਜਾ ਸਾਹਿਬ ਜੀ ਦੇ ਦਰਸ਼ਨ ਕਰ ਕੇ ਅਨੇਕਾਂ ਹਿਰਦੇ ਠੰਡੇ ਠਾਰ ਹੋ ਜਾਦੇ ਹਨ ਤੂੰ ਵੀ ਉਹਨਾ ਦੇ ਦਰਸ਼ਨਾ ਨੂੰ ਜਾਉ । ਮਹੰਤ ਪੂਰਨ ਦਾਸ ਜੀ ਮਜਾਰੇ ਰਾਜਾ ਸਾਹਿਬ ਜੀ ਦੇ ਦਰਸ਼ਨਾ ਨੂੰ ਪਹੁੰਚੇ ਤਾ ਬਹੁਤ ਸਾਰੀ ਸੰਗਤ ਬਾਹਰ ਜੁੜ ਬੈਠੀ ਸੀ ਤੇ ਰਾਜਾ ਸਾਹਿਬ ਜੀ ਨੇ ਬੀਬੀ ਕਰਮੀ ਨੂੰ ਹੁਕਮ ਕੀਤਾ ਕਿ ਉਸ ਸਾਧੂ ਨੂੰ ਘਿਉ ਸ਼ੱਕਰ ਨਾਲ ਪਰਸ਼ਾਦਾ ਛਕਾਉ । ਕੁੱਝ ਦੇਰ ਦਰਸ਼ਨ ਕਰ ਕੇ ਘਰ ਵਾਪਿਸ ਆ ਗਏ ਪ੍ਰੰਤੂ ਰਾਜਾ ਸਾਹਿਬ ਦੇ ਦਰਸ਼ਨਾ ਦੀ ਐਸੀ ਚਾਹਤ ਲੱਗੀ ਸੀ ਕਿ ਵਾਰ ਵਾਰ ਦਰਸ਼ਨਾ ਨੂੰ ਮਨ ਲੋਚਦਾ ਸੀ। ਖੇਤੀ ਬਾੜੀ ਕਰਦਿਆਂ ਉਸ ਸਾਲ ਰਾਜਾ ਸਾਹਿਬ ਜੀ ਦੀ ਕ੍ਰਿਪਾ ਸਦਕਾ ਫਸਲ ਵੀ ਬਹੁਤ ਹੋਈ ਪਰੰਤੂ ਪੂਰਨ ਦਾਸ ਜੀ ਨੂੰ ਤਾਂ ਸਿਰਫ "ਦਰਸ਼ਨ ਵੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਵੇ ਪ੍ਰਭ ਮੇਰਾ 'ਵਾਲੀ ਧੁੰਨ ਲੱਗੀ ਹੋਈ ਸੀ। ਇੱਕ ਦਿਨ ਚਰਸ ਚਲਾਉਂਦਿਆ ਨੂੰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਪੂਰਨ ਦਾਸ ਜੀ ਨੂੰ ਆਪਣੇ ਨਾਲ ਮਜਾਰੇ ਲੈ ਗਏ । ਪੰਜ ਡੋਲ ਸੇਵਾਦਾਰਾਂ ਤੋ ਪਾਣੀ ਮੰਗਵਾ ਕੇ ਪੂਰਨ ਦਾਸ ਜੀ ਦੇ ਸਿਰ ਤੇ ਪਾ ਕੇ ਇਸ਼ਨਾਨ ਕਰਵਾਇਆ ਤੇ ਹੁਕਮ ਕੀਤਾ ਕਿ ਚੱਲ ਰਸੋਈ ਘਰ ਲੰਗਰ ਦੀ ਸੇਵਾ ਕਰਿਆ ਕਰ । ਦਇਆ, ਸ਼ਰਧਾ ਤੇ ਨਿਸ਼ਕਾਮ ਸੇਵਾ ਦੇ ਧਾਰਨੀ ਬਣੇ ਰਹਿਣਾ ਹੈ ਤੇ ਨੌ ਦੁਆਰ ਛੱਡਕੇ ਦਸਵੇਂ ਦੁਅਰ ਰਾਹੀ ਹੀ ਵੇਖਣਾ ਹੈ । ਹੱਥ ਤੇਰਾ ਤੇ ਖੀਸਾ ਮੇਰਾ ਹੋਵੇਗਾ, ਦਾ ਵਰ ਦੇਣ ਵੇਲੇ ਮਹੰਤ ਪੂਰਨ ਦਾਸ ਜੀ ਨੂੰ ਐਸੀ ਗਲਵਕੜੀ ਪਾਈ ਕਿ ਰੋਮ ਰੋਮ ਖਿੜ ਉਠਿਆ। ਐਸੇ ਨਿਹਾਲ ਹੋਇਆ ਪੂਰਨ ਦਾਸ ਕਿ ਲੰਗਰ ਦੀ ਸੇਵਾ ਕਰਦਿਆਂ ਇੱਕ ਮਿਸਾਲ ਕਾਇਮ ਕਰ ਗਏ ।ਆਤਮਿਕ ਗਿਆਨੀ ਹੁੰਦੇ ਹੋਏ ਵੀ ਇੱਕ ਸਾਧਰਾਨ ਸੇਵਾਦਾਰ ਵਾਂਗ ਸਾਰੀ ਉਮਰ ਸੇਵਾ ਕਰਦਿਆਂ ਬਿਤਾਈ । ਆਪ ਜੀ ਦੀ ਹੀ ਰਹਿਨੁਮਾਈ ਵਿੱਚ ਰੋਸਖਾਨਾ ,ਦਰਸ਼ਨੀ ਡਿਓੁੜੀ, ਘੰਟਾ ਘਰ ਤੇ ਬਾਰਾਂਦਰੀ ਜੋ ਭਵਨ ਨਿਰਮਾਣ ਕਲਾ ਦਾ ਉਤੱਮ ਨਮੂਨਾ ਹੈ ਤਿਆਰ ਹੋਏ ਤੇ ਇਸਤੋਂ ਇਲਾਵਾ ਅਖੰਡ ਪਾਠ ਹਾਲ ਉਨਾਂ ਨੇ ਹੀ ਤਿਆਰ ਕਰਵਾਏ । "ਸੂਰਜ ਚੰਦ ਜਹ ਏਕ ਜਗਾ ਤਹਾਂ ਕਾਮਲ ਪੀਰ ਪਵਾ ਦਈ ਝਾਕੀ" ਸੇਵਾ ਸਿਮਰਨ ਅਤੇ ਤਿਆਗੀ ਸ਼ਖਸ਼ੀਅਤ ਮਹੰਤ ਪੂਰਨ ਦਾਸ ਜੀ (੧੫ ਕਤੱਕ ) ੩੦ ਅਕਤੂਬਰ ੧੯੭੬ ਨੂੰ ਮਹੰਤ ਪੂਰਨ ਦਾਸ ਜੀ ਨੇ ਪੰਜ ਭੋਤਕ ਸਰੀਰ ਦਾ ਤਿਆਗ ਕੀਤਾ। ਉਹਨਾਂ ਵਲੋ ਨਿਭਾਈ ਲੰਗਰ ਦੀ ਸੇਵਾ ਰੋਸਖਾਨਾ ਮਜਾਰਾ ਰਾਜ ਸਾਹਿਬ ਵਿਖੇ ਅੱਜ ਵੀ ਉਸੇ ਤਰਾਂ ਸਮੋਈ ਹੋਈ ਹੈ। ਸੇਵਾ ਦੇ ਪੁੰਜ ਮਹੰਤ ਪੂਰਨ ਦਾਸ ਦਾਸ ਜੀ ਦੀ ਸਲਾਨਾ ਬਰਸੀ ੩੦ ਅਕਤੂਬਰ ਨੂੰ ਰੋਸਖਾਨਾ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਮਜਾਰਾ ਵਿੱਖੇ ਮਨਾਈ ਜਾਂਦੀ ਹੈ ।ਜਿਸ ਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗਾਂ ਉਪਰੰਤ ਧਾਰਮਿਕ ਦੀਵਾਨਾਂ ਤੋ ਇਲਾਵਾ ਕਬੱਡੀ ਦੇ ਟੂਰਨਾਂਮੈਂਟ ਅਤੇ ਛਿੰਝ ਦਾ ਅਖਾੜਾ ਵੀ ਲਗਾਇਆ ਜਾਂਦਾ ਹੈ।।
Click the like button for more updates
Copyright ©2018 All Rights Reserved by all Temples Shri Nabh Kanwal Raja Sahib Ji. | Powered by: Avtar Enterprises Mukandpur(Pb.) India -144507